ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ

06/30/2017 1:18:22 AM

ਰਾਹੋਂ,  (ਪ੍ਰਭਾਕਰ)-  ਰਾਹੋਂ ਦੀ ਪੁਲਸ ਵੱਲੋਂ ਇਕ ਨੌਜਵਾਨ ਨੂੰ ਕਾਬੂ ਕਰ ਕੇ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।
ਥਾਣਾ ਰਾਹੋਂ ਦੇ ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਿੰਡ ਉਸਮਾਨਪੁਰ ਤੋਂ ਪਿੰਡ ਸੋਇਤਾ ਵੱਲ ਨੂੰ ਗਸ਼ਤ ਦੌਰਾਨ ਜਦੋਂ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਪ੍ਰਮੋਦ ਪਾਸਵਾਨ ਪੁੱਤਰ ਪ੍ਰਕਾਸ਼ ਪਾਸਵਾਨ ਵਾਸੀ ਉਸਮਾਨਪੁਰ ਖਿਲਾਫ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਕੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕੀਤਾ। ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਮੁਲਜ਼ਮ ਨੂੰ ਲੁਧਿਆਣਾ ਜੇਲ 'ਚ ਭੇਜਿਆ ਗਿਆ।


Related News