ਰਸੂਖਦਾਰਾਂ ਅਤੇ ਆਗੂਆਂ ਦਾ ਪੀ.ਏ. ਬਣ ਕੇ ਠੱਗੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ

Friday, Aug 04, 2017 - 04:06 PM (IST)

ਜਲੰਧਰ (ਸੋਨੂੰ) — ਥਾਣਾ ਨਿਊ ਬਾਰਾਦਰੀ ਪੁਲਸ ਨੇ ਆਗੂਆਂ ਤੇ ਰਸੂਖਦਾਰਾਂ ਦਾ ਪੀ. ਏ. ਬਣ ਠੱਗੀ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ, ਏ. ਸੀ. ਪੀ. ਸਤਿੰਦਰ ਚੱਡਾ ਨੇ ਫੜੇ ਗਏ ਦੋਸ਼ੀ ਦੀ ਪਛਾਣ ਮਲਿੰਦਰ ਪਾਲ ਪੁੱਤਰ ਪ੍ਰਕਾਸ਼ ਨਿਵਾਸੀ ਪ੍ਰੇਮ ਨਗਰ, ਦੇਹਰਾਦੂਨ ਦੇ ਰੂਪ 'ਚ ਦੱਸੀ ਹੈ। ਪੁਲਸ ਅਫਸਰਾਂ ਨੇ ਦੱਸਿਆ ਕਿ ਰੇਡੀਸਨ ਹੋਟਲ ਦੇ ਮੈਨੇਜਰ ਸੰਜੈ ਕੁਮਾਰ ਨੂੰ ਇਕ ਵਿਅਕਤੀ ਦਾ ਫੋਨ ਆਇਆ ਉਸ ਵਿਅਕਤੀ ਨੇ ਕਿਹਾ ਕਿ ਉਹ ਸਹਿਗਲ ਪ੍ਰੈਜੀਡੈਂਟ ਕਾਂਗਰਸ ਕਮੇਟੀ ਦੇ ਦਫਤਰ ਤੋਂ ਬੋਲ ਰਿਹਾ ਹੈ ਤੇ ਸਾਡਾ ਇਕ ਗੈਸਟ ਬਲਦੇਵ ਸਿੰਘ ਹੋਟਲ ਆ ਰਿਹਾ ਹੈ, ਉਸ ਲਈ ਕਮਰਾ ਬੁੱਕ ਕਰ ਦਿੱਤਾ ਜਾਵੇ ਅਤੇ ਉਸ ਦੇ ਕਮਰੇ ਦੀ ਪੈਮੇਂਟ ਉਹ ਖੁਦ ਕਰੇਗਾ ਪਰ ਮੈਨੇਜਰ ਨੇ ਪਹਿਲਾਂ ਪੈਸੇ ਜਮਾ ਕਰਵਾਉਣ ਦੀ ਗੱਲ ਕਹੀ ਤਾਂ ਉਸ ਨੇ ਆਪਣੇ ਮੋਬਾਈਲ ਫੋਨ ਰਾਹੀਂ 7000 ਰੁਪਏ ਰੈਡੀਸਨ ਹੋਟਲ ਦੇ ਅਕਾਊਂਟ 'ਚ ਜਮਾ ਕਰਵਾ ਦਿੱਤੇ। ਜਿਸ 'ਚੋਂ ਉਸ ਨੇ 1800 ਰੁਪਏ ਟੈਕਸੀ ਡਰਾਈਵਰ ਨੂੰ ਦੇਣ ਲਈ ਕਿਹਾ, ਮੈਨੇਜਰ ਨੇ 1800 ਰੁਪਏ ਬਲਦੇਵ ਦੇ ਡਰਾਈਵਰ ਨੂੰ ਦੇ ਦਿੱਤੇ। ਇਸ ਤੋਂ ਬਾਅਦ ਬਲਦੇਵ ਕੋਲੋਂ ਉਸ ਦੀ ਆਈ. ਡੀ. ਮੰਗੀ ਗਈ ਤਾਂ ਉਸ ਨੇ ਆਪਣੀ ਗਲਤ ਆਈ.ਡੀ ਉਸ ਨੂੰ ਦਿਖਾ ਦਿੱਤੀ। ਹੋਟਲ ਦੇ ਮੈਨੇਜਰ ਨੇ ਹੋਟਲ ਦਾ ਰਿਕਾਰਡ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਬੀ. ਐੱਸ. ਸਹਿਗਲ ਨਾਂ ਦਾ ਵਿਅਕਤੀ ਪਹਿਲਾਂ ਵੀ ਹੋਟਲ 'ਚ ਕਮਰਾ ਬੁੱਕ ਕਰਵਾ ਚੁੱਕਾ ਸੀ, ਜਿਸ ਵਲੋਂ ਦਿੱਤਾ ਚੈੱਕ ਬੋਗਸ ਪਾਇਆ ਗਿਆ ਸੀ। ਜਿਸ ਤੋਂ ਬਾਅਦ ਮੈਨੇਜਰ ਨੇ ਪੁਲਸ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਸਥਾਨਕ ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕਿਸੇ ਨਾ ਕਿਸੇ ਰਸੂਖਦਾਰ ਦਾ ਨਜ਼ਦੀਕੀ ਰਿਸ਼ਤੇਦਾਰ ਬਣ ਕੇ ਹੋਟਲਾਂ 'ਚ ਠੱਗੀ ਕਰਦਾ ਹ । ਦੋਸ਼ੀ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News