ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਾ ਗ੍ਰਿਫਤਾਰ
Sunday, Aug 12, 2018 - 01:55 AM (IST)

ਅੰਮ੍ਰਿਤਸਰ (ਸੰਜੀਵ)- 12 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਸਾਹਿਬ ਸਿੰਘ ਵਾਸੀ ਕੋਹਾਲੀ ਨੂੰ ਅੱਜ ਥਾਣਾ ਲੋਪੋਕੇ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਰਿਮਾਂਡ ’ਤੇ ਲਿਆ ਹੈ। ਪੀਡ਼ਤ ਬੱਚੀ ਦੇ ਪਿਤਾ ਨੇ ਬੀਤੀ 13 ਜੁਲਾਈ ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਕਤ ਦੋਸ਼ੀ ਦਾ ਉਸ ਦੇ ਘਰ ਆਉਣਾ-ਜਾਣਾ ਸੀ, ਜੋ ਉਸ ਦੀ ਬੱਚੀ ਨੂੰ ਸੱਦ ਕੇ ਆਪਣੇ ਘਰ ਲੈ ਗਿਆ, ਜਦੋਂ ਉਸ ਨੇ ਆਪਣੀ ਬੱਚੀ ਨੂੰ ਘਰ ਵਿਚ ਨਾ ਦੇਖਿਆ ਤਾਂ ਉਹ ਲੱਭਣ ਲਈ ਬਾਹਰ ਗਿਆ ਤਾਂ ਉਸ ਨੂੰ ਦੋਸ਼ੀ ਸਾਹਿਬ ਸਿੰਘ ਦੇ ਘਰੋਂ ਚੀਕਣ ਦੀਅਾਂ ਆਵਾਜ਼ਾਂ ਸੁਣਾਈ ਦਿੱਤੀਅਾਂ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਦੋਸ਼ੀ ਉਸ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ ਤੇ ਉਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ’ਤੇ ਪੁਲਸ ਨੇ ਅੱਜ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।