ਹਥਿਆਰਾਂ ਸਣੇ ਫੜੇ ਗਏ ਪੰਜੇ ਮੁਲਜ਼ਮਾਂ ਨੇ ਕੀਤੇ ਵੱਡੇ ਖ਼ੁਲਾਸੇ, ਟਲ਼ ਗਈਆਂ ਵੱਡੀਆਂ ਵਾਰਦਾਤਾਂ!

07/02/2024 3:26:59 PM

ਫ਼ਿਲੌਰ (ਭਾਖੜੀ)- ਹਥਿਆਰਾਂ ਦੀ ਖੇਪ ਸਣੇ ਫੜੇ ਗਏ ਖੱਤਰੀ ਅਤੇ ਗੁੱਜਰ ਗੈਂਗ ਦੇ ਪੰਜੇ ਗੁਰਗਿਆਂ ਨੂੰ ਪੁਲਸ ਵੱਲੋਂ ਅਦਾਲਤ ’ਚ ਪੇਸ਼ ਕਰ ਕੇ 5 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਰਿਮਾਂਡ ਦੌਰਾਨ ਉਨ੍ਹਾਂ ਨੇ ਕਈ ਅਹਿਮ ਖ਼ੁਲਾਸੇ ਕੀਤੇ। ਫੜੇ ਗਏ ਮੁੱਖ ਮੁਲਜ਼ਮ ਚੰਦਰ ਸ਼ੇਖਰ ਪੰਡਤ ਨੇ ਦੱਸਿਆ ਕਿ ਉਸ ਦਾ ਆਪਣੇ ਹੀ ਪਿੰਡ ਹੁਸ਼ਿਆਰਪੁਰ ’ਚ ਪੈਂਦੇ ਮੇਹਟੀਆਣਾ ਦੇ ਗਿੱਲ ਗੈਂਗ ਨਾਲ ਦੁਸ਼ਮਣੀ ਚੱਲ ਰਹੀ ਸੀ, ਜਿਸ ਕਾਰਨ ਉਸ ਨੇ ਦੱਸਿਆ ਕਿ ਗਿੱਲ ਗੈਂਗ ਚਿੱਟੇ ਦਾ ਕਾਰੋਬਾਰ ਵੱਡੇ ਪੱਧਰ ’ਤੇ ਕਰਦਾ ਹੈ। ਉਸ ਦੀ ਪਛਾਣ ਦਾ ਇਕ ਲੜਕਾ ਸੀ, ਜੋ ਪੜ੍ਹਨ ’ਚ ਬਹੁਤ ਹੁਸ਼ਿਆਰ ਸੀ, ਜਿਸ ਨੇ ਵਿਦੇਸ਼ ਜਾਣ ਲਈ ਆਈਲੈਟਸ ਕੀਤੀ। ਉਸ ’ਚ ਉਸ ਨੇ ਸਾਢੇ 7 ਬੈਂਡ ਵੀ ਲਏ। ਉਹ ਚਿੱਟੇ ਦਾ ਆਦੀ ਹੋ ਗਿਆ। ਗਿੱਲ ਗੈਂਗ ਕੋਲੋਂ ਖਰੀਦੇ ਚਿੱਟੇ ਨਾਲ ਉਸ ਦੀ ਮੌਤ ਹੋ ਗਈ, ਜਿਸ ਦਾ ਉਸ ਨੂੰ ਬੇਹੱਦ ਦੁੱਖ ਹੋਇਆ।

ਉਸ ਨੇ ਗਿੱਲ ਗੈਂਗ ਨੂੰ ਨਸ਼ੇ ਦਾ ਕਾਰੋਬਾਰ ਬੰਦ ਕਰਨ ਲਈ ਕਿਹਾ ਤਾਂ ਉਸ ਗੈਂਗ ਨੇ ਉਸ ਨੂੰ ਪਿੰਡ ’ਚ ਪੈਂਦੀ ਬਰਸਾਤੀ ਚੋਅ ਕੋਲ ਬੁਲਾ ਕੇ ਉਥੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਲੀਲ ਕੀਤਾ। ਆਪਣੇ ਨਾਲ ਹੋਈ ਜ਼ਲਾਲਤ ਦਾ ਬਦਲਾ ਲੈਣ ਲਈ ਉਸ ਨੇ 20 ਜੂਨ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਗਿੱਲ ਅਤੇ ਉਸ ਦੇ ਗੈਂਗ ਦੇ ਲੜਕਿਆਂ ਨੂੰ ਚੰਗਾ ਸਬਕ ਸਿਖਾਇਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਹ ਖ਼ਬਰ ਵੀ ਪੜ੍ਹੋ - ਅਕਾਲੀ ਉਮੀਦਵਾਰ ਦੇ 'ਆਪ' 'ਚ ਸ਼ਾਮਲ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਬਿਆਨ (ਵੀਡੀਓ)

ਉਸ ਝਗੜੇ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਗਿੱਲ ਗੈਂਗ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਤਿਆਰੀ ਰਚ ਰਿਹਾ ਹੈ। ਇਸ ਤੋਂ ਪਹਿਲਾਂ ਗਿੱਲ ਗੈਂਗ ਉਨ੍ਹਾਂ ਨੂੰ ਮਾਰ ਦਿੰਦਾ, ਉਸ ਨੇ ਵਿਦੇਸ਼ ਅਮਰੀਕਾ ’ਚ ਬੈਠੇ ਆਪਣੇ ਗੈਂਗ ਦੇ ਸਰਗਣਾ ਗੁੱਜਰ ਅਤੇ ਖੱਤਰੀ ਨਾਲ ਗੱਲ ਕਰ ਕੇ ਗਿੱਲ ਗੈਂਗ ਦੇ ਪੂਰੀ ਤਰ੍ਹਾਂ ਖਾਤਮੇ ਦੀ ਗੱਲ ਕਹੀ, ਜਿਸ ’ਤੇ ਗੁੱਜਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕਤਲ ਦੇ ਦੋਸ਼ ’ਚ ਜੇਲ ਵਿਚ ਬੰਦ ਉਸ ਦੇ ਭਰਾ ਬਿੰਨੀ ਗੁੱਜਰ ਨੂੰ ਮਿਲਣ। ਉਹ ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਕਰਵਾ ਦੇਵੇਗਾ।

ਹਥਿਆਰ ਖਰੀਦਣ ਲਈ ਜਿੰਨਾ ਵੀ ਖਰਚ ਆਵੇਗਾ, ਉਹ ਉਸ ਦੀ ਪੇਮੈਂਟ ਵਿਦੇਸ਼ ਤੋਂ ਭੇਜ ਦੇਵੇਗਾ। ਬਿੰਨੀ ਗੁੱਜਰ ਨਾਲ ਜਦੋਂ ਉਨ੍ਹਾਂ ਜੇਲ ’ਚ ਮੁਲਾਕਾਤ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ’ਚ ਪੈਂਦੇ ਪਿੰਡ ਖੰਡਵਾ ਭੇਜ ਦਿੱਤਾ, ਜਿਥੋਂ ਉਨ੍ਹਾਂ ਨੇ 4 ਪਿਸਤੌਲਾਂ, ਇਕ ਰਿਵਾਲਵਰ, 8 ਮੈਗਜ਼ੀਨ ਅਤੇ ਗੋਲੀਆਂ ਖਰੀਦੀਆਂ। ਜਾਂਦੇ ਸਮੇਂ ਉਹ ਟਰੇਨ ਰਾਹੀਂ ਗਏ ਸਨ, ਆਉਂਦੇ ਸਮੇਂ ਉਹ ਬੱਸ ਰਾਹੀਂ ਆਏ। ਉਹ ਆਪਣੇ ਮੋਟਰਸਾਈਕਲ ਲੁਧਿਆਣਾ ਖੜ੍ਹੇ ਕਰ ਗਏ ਸਨ।

ਫਿਲੌਰ ’ਚ ਉਨ੍ਹਾਂ ਨੂੰ ਹਾਈਟੈਕ ਨਾਕੇ ’ਤੇ ਇੰਸਪੈਕਟਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਹਥਿਆਰਾਂ ਸਮੇਤ ਫੜ ਲਿਆ। ਜੇਕਰ ਉਹ ਪੁਲਸ ਦੇ ਹੱਥ ਨਾ ਆਉਂਦੇ ਤਾਂ ਉਨ੍ਹਾਂ ਨੇ ਇਨ੍ਹਾਂ ਹਥਿਆਰਾਂ ਨਾਲ ਪਹਿਲਾਂ ਗਿੱਲ ਗੈਂਗ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੀ। ਇਸੇ ਲਈ ਉਨ੍ਹਾਂ ਨੇ 4 ਪਿਸਤੌਲਾਂ ਨਾਲ ਡਬਲ 8 ਮੈਗਜ਼ੀਨ ਲਏ ਸਨ।

ਗਿੱਲ ਗੈਂਗ ਦੇ ਖਾਤਮੇ ਤੋਂ ਬਾਅਦ ਅਗਲੇ ਮਿਸ਼ਨ ’ਤੇ ਨਿਕਲਣਾ ਸੀ

ਫੜੇ ਗਏ ਪੰਜੇ ਮੁਲਜ਼ਮਾਂ ਨੇ ਦੱਸਿਆ ਕਿ ਗਿੱਲ ਗੈਂਗ ਦੇ ਖਾਤਮੇ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਰਗਣਾ ਗੁੱਜਰ ਅਤੇ ਖੱਤਰੀ ਦੇ ਅਗਲੇ ਨਿਰਦੇਸ਼ ਦੀ ਪਾਲਣਾ ਕਰਨੀ ਸੀ। ਉਹ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਚੁੱਕੇ ਸਨ ਕਿ ਗਿੱਲ ਗੈਂਗ ਨੂੰ ਖਤਮ ਕਰਨ ਤੋਂ ਬਾਅਦ ਉਹ ਉਨ੍ਹਾਂ ਨੂੰ ਅਗਲਾ ਨਿਰਦੇਸ਼ ਦੇਣਗੇ। ਉਹ ਉਨ੍ਹਾਂ ਨੂੰ ਜੋ ਵੀ ਕੰਮ ਸੌਂਪਦੇ, ਉਸ ਨੂੰ ਉਨ੍ਹਾਂ ਨੇ ਹਰ ਹਾਲ ’ਚ ਪੂਰਾ ਕਰਨਾ ਸੀ।

ਪੰਜਾਬ ’ਚ ਵੱਡੀਆਂ ਵਾਰਦਾਤਾਂ ਕਰ ਕੇ ਡੌਂਕੀ ਰਸਤੇ ਰਾਹੀਂ ਜਾਣਾ ਸੀ ਵਿਦੇਸ਼

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰਗਣਾ ਗੁੱਜਰ ਅਤੇ ਖੱਤਰੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ’ਚ ਗੈਂਗ ਦਾ ਦਬਦਬਾ ਬਣਾਉਣ ਲਈ ਇਥੋਂ ਕਿਤੋਂ ਵੀ ਉਹ ਵਿਦੇਸ਼ ਤੋਂ ਫਿਰੌਤੀ ਮੰਗਣ ਅਤੇ ਨਾ ਦੇਣ ਵਾਲਿਆਂ ’ਤੇ ਜੇਕਰ ਉਹ ਉਥੋਂ ਗੋਲੀ ਚਲਾਉਣ ਦਾ ਨਿਰਦੇਸ਼ ਦੇਣ ਤਾਂ ਉਹ ਉਸ ਦੀ ਪਾਲਣਾ ਕਰਨ।

ਇਹ ਖ਼ਬਰ ਵੀ ਪੜ੍ਹੋ - ਨਵਾਂ ਕਾਨੂੰਨ: ਵਿਦੇਸ਼ੀ ਧਰਤੀ 'ਤੇ ਭਾਰਤੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੀ ਅੱਤਵਾਦੀ

ਉਹ ਕਿਸੇ ਵੀ ਹਾਲਤ ਵਿਚ ਪੁਲਸ ਦੇ ਹੱਥ ਨਾ ਲੱਗਣ। ਜੇਕਰ ਉਨ੍ਹਾਂ ’ਤੇ ਪੰਜਾਬ ਵਿਚ ਵੱਡੇ ਅਪਰਾਧਕ ਕੇਸ ਦਰਜ ਹੋ ਜਾਂਦੇ ਹਨ ਅਤੇ ਪੁਲਸ ਉਨ੍ਹਾਂ ਦੇ ਪਿੱਛੇ ਹੱਥ ਧੋ ਕੇ ਪੈ ਜਾਵੇਗੀ ਤਾਂ ਉਹ ਅੱਗੇ ਗੈਂਗ ’ਚ ਨਵੇਂ ਲੜਕਿਆਂ ਨੂੰ ਸ਼ਾਮਲ ਕਰ ਕੇ ਖੁਦ ਉਨ੍ਹਾਂ ਵੱਲੋਂ ਦੱਸੇ ਏਜੰਟ ਕੋਲ ਪੁੱਜ ਜਾਣ। ਉਹ ਉਨ੍ਹਾਂ ਨੂੰ ਮੈਕਸੀਕੋ ਭੇਜ ਦੇਵੇਗਾ, ਜਿਥੋਂ ਉਹ ਡੌਂਕੀ ਲਗਵਾ ਕੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲੈਣਗੇ। ਫਿਰ ਉਹ ਵੀ ਵਿਦੇਸ਼ ’ਚ ਬੈਠ ਕੇ ਜਿਨ੍ਹਾਂ ਲੜਕਿਆਂ ਨੂੰ ਉਹ ਗੈਂਗ ’ਚ ਸ਼ਾਮਲ ਕਰ ਕੇ ਆਉਣਗੇ ਅੱਗੇ ਉਨ੍ਹਾਂ ਤੋਂ ਕੰਮ ਲੈਣਗੇ। ਫਿਲੌਰ ਪੁਲਸ ਜੇਕਰ ਸਮਾਂ ਰਹਿੰਦੇ ਇਨ੍ਹਾਂ ਨੂੰ ਨਾ ਫੜਦੀ ਤਾਂ ਆਉਣ ਵਾਲੇ ਦਿਨਾਂ ’ਚ ਇਸ ਗਿਰੋਹ ਨੇ ਪੰਜਾਬ ’ਚ ਵੱਡੀ ਅੱਤ ਮਚਾਉਣੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News