34 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ

Wednesday, Jul 04, 2018 - 04:21 AM (IST)

34 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ

ਨੂਰਪੁਰਬੇਦੀ, (ਭੰਡਾਰੀ)- ਨੂਰਪੁਰਬੇਦੀ ਥਾਣੇ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਸ ਨੇ ਇਕ ਘਰ ’ਚ ਛਾਪਾ  ਮਾਰ ਕੇ ਵੇਚਣ ਲਈ  ਰੱਖੀਆਂ 34 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਪਿੰਡ ਕਲਵਾਂ ਵਿਖੇ ਨਾਕਾ ਲਾਇਆ ਹੋਇਆ ਸੀ ਤੇ ਜਿਸ ਦੌਰਾਨ ਉਨ੍ਹਾਂ ਨੂੰ ਇਕ ਮੁਖਬਰ ਤੋਂ ਪਿੰਡ ਗੋਚਰ ਦੇ ਇਕ ਵਿਅਕਤੀ ਵੱਲੋਂ ਘਰ ’ਚ ਸ਼ਰਾਬ ਰੱਖ ਕੇ ਵੇਚਣ ਸਬੰਧੀ ਸੂਚਨਾ ਮਿਲੀ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਹੌਲਦਾਰ ਸੁਰਜੀਤ ਸਿੰਘ ’ਤੇ ਆਧਾਰਿਤ ਪੁਲਸ ਪਾਰਟੀ ਨੇ ਜਦੋਂ ਪਿੰਡ ਗੋਚਰ ਵਿਖੇ ਇਕ ਵਿਅਕਤੀ ਦੇ ਪਲਾਟ ’ਚ ਰੇਡ ਕੀਤੀ ਤਾਂ ਉਸ ਵੱਲੋਂ ਝਾਡ਼ੀਆਂ ’ਚ ਲੁਕੋ ਕੇ ਰੱਖੀਆਂ ਚੰਡੀਗਡ਼੍ਹ ਸੇਲ ਦੀਆਂ ਸੰਤਰਾ ਮਾਰਕਾ ਦੀਆਂ 34  ਨਾਜਾਇਜ਼ ਸ਼ਰਾਬ ਦੀਅਾਂ ਬੋਤਲਾਂ ਬਰਾਮਦ ਕੀਤੀਅਾਂ।
ਚੌਕੀ ਇੰਚਾਰਜ ਕਲਵਾਂ ਦੇ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਰਾਮ ਪਾਲ ਪੁੱਤਰ ਪ੍ਰਕਾਸ਼ ਚੰਦ ਨਿਵਾਸੀ ਗੋਚਰ ਵਜੋਂ ਹੋਈ ਜਿਸ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ 4 ਜੁਲਾਈ ਨੂੰ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।   


Related News