ਪੁਲਸ ਨੇ ਗ੍ਰਿਫ਼ਤਾਰ ਕੀਤੀ ''ਲੇਡੀਜ਼ ਗੈਂਗ'', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ

Friday, Jul 31, 2020 - 06:30 PM (IST)

ਲੁਧਿਆਣਾ (ਜ.ਬ.): ਦਿਨ ਦੇ ਸਮੇਂ ਰੇਕੀ ਅਤੇ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੇਡੀਜ਼ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਸਲੇਮ ਟਾਬਰੀ ਪੁਲਸ ਨੇ 5 ਦਿਨ ਪਹਿਲੇ ਨਿਊ ਕਰਤਾਰ ਨਗਰ ਦੇ ਗੁਰਦੀਪ ਸਿੰਘ ਦੀ ਕੱਪੜਿਆਂ ਦੀ ਦੁਕਾਨ ਵਿਚ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ।

ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਹੀ ਭੈਣ ਨੂੰ ਮਿਲ ਕੇ ਪਰਤ ਰਹੇ ਭਰਾ ਨਾਲ ਵਾਪਰਿਆ ਭਾਣਾ

ਪੁਲਸ ਨੇ ਇਸ ਗੈਂਗ ਦੇ ਪਾਸੋਂ ਚੋਰੀ ਕੀਤੀ ਗਈ ਨਗਦੀ 'ਚੋਂ 4650 ਰੁਪਏ ਅਤੇ ਕੁਝ ਕੱਪੜੇ ਬਰਾਮਦ ਕੀਤੇ ਹਨ। ਫੜ੍ਹੀਆਂ ਗਈਆਂ ਬੀਬੀਆਂ ਦੀ ਪਛਾਣ ਪੰਮੀ, ਪਾਇਲ, ਛੋਟੇ, ਨਿੱਕੀ, ਬਬਲੀ, ਕਾਲਜ ਅਤੇ ਸੀਮਾ ਦੇ ਤੌਰ 'ਤੇ ਹੋਈ ਹੈ । ਸਾਰੀਆਂ ਬੀਬੀਆਂ ਮੁੱਲਾਂਪੁਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਝੁੱਗੀਆਂ 'ਚ ਰਹਿੰਦੀਆਂ ਹਨ ਜਦਕਿ ਇਨ੍ਹਾਂ ਦੇ ਸਾਥੀ ਪਿੰਡ ਮੰਡਿਆਣੀ ਦਾ ਰਹਿਣ ਵਾਲਾ ਪਾਰਸ ਕੁਮਾਰ ਹੈ। ਥਾਣਾ ਇੰਚਾਰਜ ਇੰਸ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਦਿਨ ਦੇ ਇਹ ਗੈਂਗ ਕਚਰਾ ਇਕੱਠਾ ਕਰਨ ਦੀ ਆੜ 'ਚ ਵੱਖ-ਵੱਖ ਇਲਾਕਿਆਂ 'ਚ ਘੁੰਮ ਕੇ ਰੇਕੀ ਕਰਦੀਆਂ ਸੀ ਅਤੇ ਰਾਤ ਦੇ ਸਮੇਂ ਮਾਰਕ ਕੀਤੀਆਂ ਦੁਕਾਨਾਂ 'ਤੇ ਹੱਥ ਸਾਫ ਕਰ ਦਿੰਦੀਆਂ ਸੀ। ਆਉਣ ਅਤੇ ਮਾਲ ਸਮੇਟ ਕੇ ਭੱਜਣ ਲਈ ਆਪਣੇ ਨਾਲ ਵਾਹਨ ਲੈ ਕੇ ਆਉਂਦੀਆਂ ਸੀ।

ਇਹ ਵੀ ਪੜ੍ਹੋ: ਸਿਰਫਿਰੇ ਆਸ਼ਕ ਦੀ ਕਰਤੂਤ, ਸੈਰ ਕਰਨ ਜਾ ਰਹੀ ਕੁੜੀ ਨਾਲ ਕੀਤੀ ਘਿਨੌਣੀ ਹਰਕਤ

ਉਨ੍ਹਾਂ ਨੇ ਦੱਸਿਆ ਕਿ ਗੋਦ ਵਿਚ ਛੋਟੇ ਬੱਚੇ ਚੁੱਕੀ ਇਹ ਬੀਬੀਆਂ ਬੇਹਦ ਸ਼ਾਤਿਰ ਹਨ। ਕੁਝ ਦਿਨ ਪਹਿਲਾਂ ਇਸ ਲੇਡੀਜ਼ ਗੈਂਗ ਨੇ ਮਾਡਲ ਟਾਊਨ ਇਲਾਕੇ ਵਿਚ ਵੀ ਇਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਲੁਧਿਆਣਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਕਈ ਚੋਰੀ ਦੀਆਂ ਵਾਰਦਾਤਾਂ ਵਿਚ ਵੀ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ।ਜਗਰਾਓਂ ਅਤੇ ਖੰਨਾ ਪੁਲਸ ਤੋਂ ਇਨ੍ਹਾਂ ਦਾ ਅਪਰਾਧਿਕ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ।


Shyna

Content Editor

Related News