ਦਫ਼ਤਰ ''ਚ ਜੂਆ ਖੇਡਦੇ 6 ਦੋਸਤ ਚੜ੍ਹੇ ਪੁਲਸ ਹੱਥੇ, 3 ਲੱਖ 49 ਹਜ਼ਾਰ ਬਰਾਮਦ

Wednesday, Oct 26, 2022 - 03:44 PM (IST)

ਦਫ਼ਤਰ ''ਚ ਜੂਆ ਖੇਡਦੇ 6 ਦੋਸਤ ਚੜ੍ਹੇ ਪੁਲਸ ਹੱਥੇ, 3 ਲੱਖ 49 ਹਜ਼ਾਰ ਬਰਾਮਦ

ਲੁਧਿਆਣਾ (ਰਿਸ਼ੀ) : ਦਸਮੇਸ਼ ਨਗਰ ਦੀ ਗਲੀ ਨੰਬਰ-5 'ਚ ਇਕ ਦਫ਼ਤਰ ’ਚ ਜੂਆ ਖੇਡ ਰਹੇ 6 ਦੋਸਤਾਂ ਨੂੰ ਡਵੀਜ਼ਨ ਨੰਬਰ-6 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 3 ਲੱਖ 49 ਹਜ਼ਾਰ ਦੀ ਨਕਦੀ ਬਰਾਮਦ ਕਰ ਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਦਿਲਬਾਗ ਰਾਏ ਮੁਤਾਬਕ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਚੇਤਨ ਗੋਇਲ, ਲਖਬੀਰ ਸਿੰਘ, ਸੰਜੇ ਕੁਮਾਰ, ਰਾਜੇਸ਼ ਕੁਮਾਰ, ਮੁਕੇਸ਼ ਕੁਮਾਰ ਅਤੇ ਅਰਵਿੰਦਰ ਕੁਮਾਰ ਵਜੋਂ ਹੋਈ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ ਨਕਦੀ ਤੋਂ ਇਲਾਵਾ ਤਾਸ਼ ਵੀ ਬਰਾਮਦ ਹੋਈ ਹੈ।


author

Babita

Content Editor

Related News