ਨਸ਼ੀਲੀਆਂ ਗੋਲੀਆਂ ਤੇ 3 ਲੱਖ 15 ਹਜ਼ਾਰ ਦੀ ਡਰੱਗ ਸਮੇਤ 2 ਵਿਅਕਤੀ ਕਾਬੂ

Saturday, Aug 31, 2019 - 04:11 PM (IST)

ਨਸ਼ੀਲੀਆਂ ਗੋਲੀਆਂ ਤੇ 3 ਲੱਖ 15 ਹਜ਼ਾਰ ਦੀ ਡਰੱਗ ਸਮੇਤ 2 ਵਿਅਕਤੀ ਕਾਬੂ

ਤਰਨਤਾਰਨ (ਰਮਨ/ਇੰਦਰਜੀਤ) : ਤਰਨਤਾਰਨ ਪੁਲਸ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਤੇ 3 ਲੱਖ 15 ਹਜ਼ਾਰ ਦੀ ਡਰੱਗ ਮਨੀ ਸਮੇਤ 2 ਵਿਅਕਤੀਆਂ ਨੂੰ  ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਏ.ਐੱਸ.ਆਈ. ਚਰਨਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਮੱਲੀਆਂ ਤੋਂ ਜਸਬੀਰ ਸਿੰਘ ਉਰਫ ਗੋਗਾ ਵਾਸੀ ਨੋਨੇ ਕੋਲੋਂ 4500 ਨਸ਼ੀਲੀਆਂ ਗੋਲੀਆਂ ਸਮੇਤ ਡਰੱਗ ਮਨੀ 2 ਲੱਖ 35 ਹਜ਼ਾਰ ਰੁਪਏ ਭਾਰਤੀ ਕਰੰਸੀ ਅਤੇ ਕਸ਼ਮੀਰ ਸਿੰਘ ਉਰਫ ਸ਼ੀਰਾ ਵਾਸੀ ਕਾਜ਼ੀਵਾਲ ਕੋਲੋਂ 7000 ਨਸ਼ੀਲੀਆਂ ਗੋਲੀਆਂ ਸਮੇਤ ਡਰੱਗ ਮਨੀ 80000 ਭਾਰਤੀ ਕਰੰਸੀ ਸਮੇਤ 11 ਹਜ਼ਾਰ 500 ਨਸ਼ੀਲੀਆ ਗੋਲੀਆਂ ਤੇ ਕੁਲ ਡਰੱਗ ਮਨੀ 3 ਲੱਖ 15 ਹਜ਼ਾਰ ਸਮੇਤ ਇਕ ਅਲਟੋ ਕਾਰ ਗਿ੍ਰਫਤਾਰ ਕੀਤਾ ਹੈ।ਪੁਲਸ ਵਲੋਂ ਉਕਤ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪਤਾ ਲੱਗ ਸਕੇ। 


author

Baljeet Kaur

Content Editor

Related News