ਅੱਧਾ ਦਰਜਨ ਲੁਟੇਰੇ ਹਥਿਆਰਾਂ ਸਣੇ ਗ੍ਰਿਫਤਾਰ
Sunday, Aug 19, 2018 - 12:51 AM (IST)

ਮੱਲਾਂਵਾਲਾ/ਮੱਲਾਂਵਾਲਾ, (ਜਸਪਾਲ, ਕੁਮਾਰ, ਮਨਦੀਪ)-ਥਾਣਾ ਮੱਲਾਂਵਾਲਾ ਦੀ ਪੁਲਸ ਨੇ ਇਲਾਕੇ ’ਚ ਹੋ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ਤਹਿਤ 6 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਬੇਆਬਾਦ ਦੁੱਧ ਦੀ ਫੈਕਟਰੀ ’ਚ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਸਮੇਂ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਏ. ਐੱਸ. ਆਈ. ਨਰਿੰਦਰ ਸਿੰਘ ਇਲਾਕੇ ’ਚ ਗਸ਼ਤ ਕਰ ਰਹੇ ਸਨ ਕਿ ਮੁਖਬਰ ਨੇ ਖਬਰ ਦਿੱਤੀ ਕਿ ਕੁਝ ਵਿਅਕਤੀ ਬਸਤੀ ਧਰਮਪੁਰਾ ਨੇਡ਼ੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਛਾਪਾਮਾਰੀ ਕੀਤੇ ਜਾਣ ’ਤੇ ਮੌਕੇ ਤੋਂ ਉਕਤ ਵਿਅਕਤੀ ਕਾਬੂ ਕੀਤੇ ਗਏ, ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਮੱਲਾਂਵਾਲਾ, ਹਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ, ਸੈਮੂਅਲ ਪੁੱਤਰ ਮੁਖਤਿਆਰ ਵਾਸੀਆਨ ਮੱਖੂ, ਰਜਿੰਦਰ ਪੁੱਤਰ ਸ਼ਿਵਚਰਨ ਹਾਲ ਵਾਸੀ ਆਸਿਫ ਵਾਲਾ ਅਤੇ ਰਾਜੂ ਪੁੱਤਰ ਮਨੋਜ ਵਾਸੀ ਅਹਿੰਸਾ (ਬਿਹਾਰ) ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਪਹਿਲਾਂ ਵੀ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ ਅਤੇ ਇਨ੍ਹਾਂ ਤੋਂ ਕਾਪੇ, ਕਿਰਪਾਨਾਂ ਅਤੇ ਲੋਹੇ ਦੀਆਂ ਰਾਡਾਂ ਆਦਿ ਬਰਾਮਦ ਹੋਈਆਂ ਹਨ। ਉਕਤ ਵਿਅਕਤੀਆਂ ਖਿਲਾਫ ਥਾਣਾ ਮੱਲਾਂਵਾਲਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।