ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ 2 ਮੈਂਬਰ ਅੜਿੱਕੇ

Tuesday, Jul 31, 2018 - 12:09 AM (IST)

ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ 2 ਮੈਂਬਰ ਅੜਿੱਕੇ

 ਫਿਰੋਜ਼ਪੁਰ(ਹਰਚਰਨ, ਬਿੱਟੂ)–ਜਿਥੇ ਸ਼ਹੀਦ ਊਧਮ ਸਿੰਘ ਕਲੱਬ ਖਾਈ ਫੇਮੇ ਕੀ ਦੇ ਮੈਂਬਰ ਨਸ਼ਾ ਸਮੱਗਲਰਾਂ ਨੂੰ ਫਡ਼ਨ ਵਿਚ ਕਾਮਯਾਬ ਹੋ ਰਹੇ ਹਨ, ਉਥੇ ਹੁਣ ਇਨ੍ਹਾਂ ਵੱਲੋਂ ਰਾਤ ਸਮੇਂ   ਰਾਹਗੀਰਾਂ ਨੂੰ ਲੁੱਟਣ ਵਾਲਿਆਂ ਖਿਲਾਫ ਡੱਟ ਕੇ ਮੁਕਾਬਲਾ ਕੀਤਾ ਜਾ ਰਿਹਾ ਹੈ।  ਉਨ੍ਹਾਂ ਬੀਤੀ ਰਾਤ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਕਿਲੇ ਵਾਲੇ ਚੌਕ ਤੋਂ 2 ਲੁਟੇਰਿਆਂ ਨੂੰ ਫਡ਼ ਕੇ ਪੁਲਸ ਦੇ ਹਵਾਲੇ ਕੀਤਾ ਹੈ। ਕਲੱਬ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਕਲੱਬ ਦਾ ਮੈਂਬਰ ਸਰਬਜੀਤ ਸਿੰਘ  ਰਾਤ ਸਮੇਂ ਫਿਰੋਜ਼ਪੁਰ ਤੋਂ ਖਾਈ ਫੇਮੇ  ਕੀ ਆ ਰਿਹਾ ਸੀ ਤਾਂ ਕਿਲੇ ਵਾਲੇ ਚੌਕ ’ਤੇ ਮੋਟਰਸਾਈਕਲ ਸਵਾਰ ਪਾਪਡ਼ ਵੇਚਣ ਵਾਲੇ ਨਾਲ ਲੁੱਟ-ਖੋਹ ਕਰ ਰਹੇ ਸਨ।  ਉਸ ਨੇ ਪਾਪਡ਼ ਵੇਚਣ ਵਾਲੇ ਤੋਂ ਪੁੱਛਿਆ ਤਾਂ ਉਸ ਨੇ ਇਨ੍ਹਾਂ ਵਿਕਅਤੀਆਂ ਵੱਲੋਂ ਪੈਸੇ ਖੋਹਣ ਦੀ ਗਲ ਕਹੀ, ਇੰਨੇ ਨੂੰ ਸਰਬਜੀਤ ਸਿੰਘ ਨੇ ਕਲੱਬ ਮੈਂਬਰਾਂ ਨੂੰ ਫੋਨ ਕਰ ਕੇ ਬੁਲਾਇਆ ਤੇ ਉਨ੍ਹਾਂ  ਲੁਟੇਰਿਆਂ ਨੂੰ ਥਾਣਾ ਸਦਰ ਦੀ ਪੁਲਸ ਹਵਾਲੇ ਕਰ ਦਿੱਤਾ। ਜਦੋਂ ਇਸ ਸਬੰਧੀ ਥਾਣਾ ਸਦਰ ਵਿਖੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ’ਤੇ ਪਰਚਾ ਦਰਜ ਕੀਤਾ ਗਿਆ।
 


Related News