ਸਾਢੇ 7 ਕਿਲੋ ਭੁੱਕੀ ਸਮੇਤ 1 ਗ੍ਰਿਫਤਾਰ
Wednesday, Jul 04, 2018 - 06:33 AM (IST)

ਫਤਿਹਗਡ਼੍ਹ ਸਾਹਿਬ(ਜੱਜੀ, ਜਗਦੇਵ)-ਥਾਣਾ ਫਤਿਹਗਡ਼੍ਹ ਸਾਹਿਬ ਪੁਲਸ ਨੇ ਸਾਢੇ 7 ਕਿਲੋ ਭੁੱਕੀ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਾਂਚ ਹਰਪਾਲ ਸਿੰਘ ਅਤੇ ਡੀ. ਐੱਸ. ਪੀ. ਜਾਂਚ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਏ. ਐੱਸ. ਪੀ. ਰਵਜੋਤ ਕੌਰ ਗਰੇਵਾਲ ਦੀ ਅਗਵਾਈ ਵਿਚ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਫਤਿਹਗਡ਼੍ਹ ਸਾਹਿਬ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਵਿਚ ਸਹਾਇਕ ਥਾਣੇਦਾਰ ਗੁਲਜ਼ਾਰ ਰਾਮ ਨੇ ਪੁਲਸ ਪਾਰਟੀ ਸਮੇਤ ਸਰਹਿੰਦ-ਬੱਸੀ ਰੋਡ ’ਤੇ ਬਹਾਦਰਗਡ਼੍ਹ ਕੋਲ ਕੀਤੀ ਨਾਕਾਬੰਦੀ ਦੌਰਾਨ ਟਰੱਕ ਨੰਬਰ ਪੀਬੀ 65 ਏ ਐੱਚ- 0225 ਵਿਚ ਸਵਾਰ ਦਰਸ਼ਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਮਕਡ਼ੌਨਾ ਕਲਾਂ ਨੇਡ਼ੇ ਮੋਰਿੰਡਾ ਜ਼ਿਲਾ ਰੋਪਡ਼ ਨੂੰ ਸਾਢੇ 7 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 15-61-85 ਦੇ ਤਹਿਤ ਥਾਣਾ ਫਤਿਹਗਡ਼੍ਹ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਹੈ। ਦਰਸ਼ਨ ਸਿੰਘ ਰਾਜਸਥਾਨ ਦੇ ਚਿਤੌਡ਼ਗਡ਼੍ਹ ਤੋਂ ਟਰੱਕ ਲੈ ਕੇ ਕੁਲਾਲੀ ਵੱਲ ਜਾ ਰਿਹਾ ਸੀ। ਦਰਸ਼ਨ ਸਿੰਘ ਨੂੰ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ’ਚ ਪੇਸ਼ ਕੀਤਾ ਜਿਥੋਂ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ।