500 ਲੋਕਾਂ ਦੀਆਂ ਤਸਵੀਰਾਂ ''ਚੋਂ ਪਛਾਣਿਆ ਨਾਬਾਲਗ ਨੇ ਜਬਰ-ਜ਼ਨਾਹ ਦੇ ਮੁਲਜ਼ਮ ਨੂੰ

07/03/2018 6:33:41 AM

ਬਠਿੰਡਾ(ਵਰਮਾ)-ਬਠਿੰਡਾ ਪੁਲਸ ਨੇ ਇਕ ਅੰਨ੍ਹੇ ਕੇਸ ਨੂੰ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ, ਜਿਸ 'ਚ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ, ਜਿਸ ਦਾ ਨਾ ਕੋਈ ਗਵਾਹ ਸੀ ਤੇ ਨਾ ਹੀ ਕੋਈ ਸਬੂਤ ਸੀ। ਘਟਨਾ 27 ਜੂਨ 2018 ਦੀ ਹੈ ਜਦੋਂ ਇਕ ਮਾਸੂਮ ਬੱਚੀ ਬਾਥਰੂਮ ਕਰਨ ਲਈ ਐੱਨ. ਐੱਫ. ਐੱਲ. ਪਿੱਛੇ ਗਈ ਤਾਂ ਉੱਥੇ ਇਕ ਨੌਜਵਾਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਫਰਾਰ ਹੋ ਗਿਆ। ਬੱਚੀ ਦੀ ਹਾਲਤ ਕਾਫੀ ਨਾਜ਼ੁਕ ਹੋ ਚੁੱਕੀ ਸੀ। ਉਸ ਦੇ ਘਰ ਪਹੁੰਚ ਕੇ ਘਟਨਾ ਦੀ ਜਾਣਕਾਰੀ ਦਿੱਤੀ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਬੱਚੀ ਦੀ ਮਾਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਕਾਨੂੰਨ ਦੀ ਨਵੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਮਾਮਲਾ ਦਰਜ ਕਰ ਲਿਆ। ਆਈ. ਜੀ. ਨੇ ਦੱਸਿਆ ਕਿ ਪੁਲਸ ਨੇ ਉਸ ਖੇਤਰ ਦੇ ਲੱਗਭਗ 500 ਲੋਕਾਂ ਦੇ ਫੋਟੋਗ੍ਰਾਫ ਹਾਸਲ ਕੀਤੇ ਤੇ ਉਸ ਛੋਟੀ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਦਿਖਾਏ। ਇਸ ਫੋਟੋਗ੍ਰਾਫ 'ਚ ਮੁਲਜ਼ਮ ਵੀ ਸੀ ਜਿਸ ਨੂੰ ਬੱਚੀ ਨੇ ਪਛਾਣ ਲਿਆ। ਮੁਲਜ਼ਮ 29 ਸਾਲਾ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰ. 5 ਹਰਦੇਵ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਤੇ ਦੱਸਿਆ ਕਿ ਉਹ ਵੀ ਬਾਥਰੂਮ ਗਿਆ ਸੀ ਜਿੱਥੇ ਉਸ ਨੇ ਬੱਚੀ ਨੂੰ ਇਕੱਲਾ ਦੇਖ ਕੇ ਉਸ ਨਾਲ ਜਬਰ-ਜ਼ਨਾਹ ਕਰ ਆਪਣੀ ਹਵਸ ਪੂਰੀ ਕੀਤੀ ਸੀ। 


Related News