ਸੀ. ਆਈ. ਟੀਮ ਵੱਲੋਂ ਅਫੀਮ ਸਣੇ ਦੋ ਨਸ਼ਾ ਸਮੱਗਲਰ ਗ੍ਰਿਫਤਾਰ

03/10/2018 2:56:21 AM

ਮੌੜ ਮੰਡੀ(ਪ੍ਰਵੀਨ)-ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਮੌੜ ਮੰਡੀ ਵਿਖੇ ਸੀ. ਆਈ. ਟੀਮ ਵੱਲੋਂ ਇਕ ਔਰਤ ਸਣੇ ਦੋ ਵਿਅਕਤੀਆਂ ਨੂੰ ਅਫੀਮ ਸਮੇਤ ਗ੍ਰਿਫਤਾਰ ਕਰ ਕੇ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੀ. ਆਈ. ਟੀਮ ਦੇ ਇੰਸਪੈਕਟਰ ਨਵੀਨ ਕੁਮਾਰ ਦੀ ਅਗਵਾਈ 'ਚ ਪੁਲਸ ਟੀਮ ਗਸ਼ਤ ਕਰ ਰਹੀ ਸੀ ਤਾਂ ਰਾਜਗੜ੍ਹ ਕੁੱਬੇ ਵਾਲੀ ਸਾਈਡ ਤੋਂ ਇਕ ਔਰਤ ਗੁਰਜੀਤ ਕੌਰ ਪਤਨੀ ਸਵ. ਗੁਰਜੰਟ ਸਿੰਘ ਵਾਸੀ ਕਾਲਾ ਪੱਤੀ ਮਹਿਰਾਜ ਅਤੇ ਉਸ ਦਾ ਸਾਥੀ ਰਾਕੇਸ਼ ਕੁਮਾਰ ਪੁੱਤਰ ਰਾਮਧਨ ਵਾਸੀ ਸੁੰਢੇਆਣਾ ਰਾਜਸਥਾਨ ਹਾਲ ਆਬਾਦ ਮਹਿਰਾਜ ਆ ਰਹੇ ਸਨ। ਸ਼ੱਕ ਦੇ ਆਧਾਰ 'ਤੇ ਜਦ ਸੀ. ਆਈ. ਟੀਮ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਰਾਕੇਸ਼ ਕੁਮਾਰ ਤੋਂ 500 ਗ੍ਰਾਮ ਅਫੀਮ ਅਤੇ ਗੁਰਜੀਤ ਕੌਰ ਦੇ ਪਰਸ 'ਚੋਂ 400 ਗ੍ਰਾਮ ਅਫੀਮ ਬਰਾਮਦ ਹੋਈ। ਪੁਲਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਧਾਰਾ 18 ਐੱਨ. ਡੀ. ਪੀ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News