ਸ਼ੌਕ ਪੂਰਾ ਕਰਨ ਲਈ 10ਵੀਂ ਦੇ ਵਿਦਿਆਰਥੀ ਨੇ ਖਰੀਦਿਆ ਦੇਸੀ ਕੱਟਾ

02/17/2018 6:07:15 AM

ਲੁਧਿਆਣਾ (ਰਿਸ਼ੀ)-ਸ਼ੌਕ ਪੂਰਾ ਕਰਨ ਲਈ 10ਵੀਂ ਦਾ ਵਿਦਿਆਰਥੀ ਬਿਹਾਰ ਤੋਂ ਸਿਰਫ 3300 ਰੁਪਏ 'ਚ ਦੇਸੀ ਕੱਟਾ ਖਰੀਦ ਲਿਆਇਆ, ਜਿਸ ਨੂੰ ਸੀ. ਆਈ. ਏ-2 ਦੀ ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 7 'ਚ ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਸਤਵੰਤ ਸਿੰਘ ਦੇ ਅਨੁਸਾਰ ਦੋਸ਼ੀ ਦੀ ਪਛਾਣ ਦਿਲਸ਼ਾਦ ਅੰਸਾਰੀ ਨਿਵਾਸੀ ਗੁਰੂ ਨਾਨਕ ਨਗਰ ਦੇ ਰੂਪ 'ਚ ਹੋਈ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਵਿਦਿਆਰਥੀ ਹੈ ਪਰ ਰਿਵਾਲਵਰ ਰੱਖਣ ਦਾ ਸ਼ੌਕੀਨ ਹੈ ਅਤੇ ਇਸੇ ਕਾਰਨ ਲਗਭਗ 6 ਮਹੀਨੇ ਪਹਿਲਾਂ ਦੇਸੀ ਕੱਟਾ ਖਰੀਦ ਕੇ ਲਿਆਇਆ।


Related News