420 ਦਾ ਮਾਮਲਾ : ਸਾਬਕਾ ਪਟਵਾਰੀ ਜੈ ਕਿਸ਼ਨ ਗ੍ਰਿਫਤਾਰ

Sunday, Feb 11, 2018 - 02:19 AM (IST)

ਅਬੋਹਰ(ਸੁਨੀਲ)—ਨਗਰ ਥਾਣਾ ਦੇ ਮੁਖੀ ਚੰਦਰ ਸ਼ੇਖਰ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਮਕਾਨ ਆਪਣੇ ਨਾਂ ਕਰਵਾਉਣ ਦੇ ਦੋਸ਼ ਵਿਚ ਸਾਬਕਾ ਪਟਵਾਰੀ ਜੈ ਕਿਸ਼ਨ ਪੁੱਤਰ ਸਰਵਣ ਦਾਸ ਵਾਸੀ ਗਲੀ ਨੰ. 12 ਛੋਟੀ ਪੌੜੀ ਨੂੰ ਕਾਬੂ ਕੀਤਾ।ਜਾਣਕਾਰੀ ਮੁਤਾਬਕ ਜ਼ਿਲਾ ਪੁਲਸ ਕਪਤਾਨ ਕੇਤਨ ਬਲਿਰਾਮ ਪਾਟਿਲ ਨੂੰ ਇਕ ਪ੍ਰਾਰਥਨਾ ਪੱਤਰ ਲਿਖ ਕੇ ਰਮਨ ਕੁਮਾਰ ਪੁੱਤਰ ਜਗਦੀਸ਼ ਕੁਮਾਰ ਨਵੀਂ ਆਬਾਦੀ ਗਲੀ ਨੰ. 8 ਛੋਟੀ ਪੌੜੀ ਨੇ ਉਸ ਦੇ ਨਾਨਾ ਦੇ ਪਲਾਟ ਦੀ ਰਜਿਸਟਰੀ ਗਲਤ ਤਿਆਰ ਕਰ ਕੇ ਆਪਣੇ ਨਾਂ ਕਰਵਾਉਣ ਦੇ ਮਾਮਲੇ ਵਿਚ ਸਾਬਕਾ ਪਟਵਾਰੀ ਜੈ ਕਿਸ਼ਨ ਤੇ ਉਸ ਦੇ ਪੁੱਤਰ ਦਵਿੰਦਰ ਉਰਫ ਕਾਦੀ ਤੇ ਹੋਰਨਾਂ ਖਿਲਾਫ ਧੋਖਾਦੇਹੀ ਕਰਨ ਦੇ ਦੋਸ਼ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਉਸ ਨੇ ਪ੍ਰਾਰਥਨਾ ਪੱਤਰ ਵਿਚ ਲਿਖਿਆ ਸੀ ਕਿ ਉਸ ਦੇ ਨਾਨਾ ਲੇਖਰਾਮ ਪੁੱਤਰ ਗੰਗਾਰਾਮ ਦੇ ਪਲਾਟ ਦਾ ਖਸਰਾ ਨੰ. 1426 ਹੈ। ਇਨ੍ਹਾਂ ਨੇ ਗੁਆਂਢ ਦੇ ਖਸਰਾ ਨੰ. 1427 ਪੇਸ਼ ਕਰ ਕੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਨ੍ਹਾਂ ਦੇ ਮਕਾਨ 'ਤੇ ਕਬਜ਼ਾ ਕਰ ਲਿਆ ਸੀ। ਉਸ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮਾਮਲੇ ਦੀ ਜਾਂਚ ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸੰੰਘਾ ਨੇ ਕੀਤੀ। ਜਾਂਚ ਉਪਰੰਤ ਦਸਤਾਵੇਜ਼ ਦੇਖਣ ਤੋਂ ਬਾਅਦ ਪੁਲਸ ਨੇ ਦੋਵਾਂ ਪਿਉ-ਪੁੱਤ ਖਿਲਾਫ ਮਾਮਲਾ ਦਰਜ ਕਰ ਕੇ ਰਿਪੋਰਟ ਤਿਆਰ ਕੀਤੀ। ਡੀ. ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਪੁਲਸ ਨੇ ਰਮਨ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਪਿਤਾ ਜੈ ਕਿਸ਼ਨ ਤੇ ਪੁੱਤਰ ਦਵਿੰਦਰ ਕੁਮਾਰ ਉਰਫ ਕਾਦੀ ਖਿਲਾਫ ਮਾਮਲਾ ਦਰਜ ਕਰ ਕੇ ਸਾਬਕਾ ਪਟਵਾਰੀ ਜੈ ਕਿਸ਼ਨ ਨੂੰ ਕਾਬੂ ਕਰ ਲਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਰਮਨ ਕੁਮਾਰ ਦੇ ਮਕਾਨ ਦਾ ਤਾਲਾ ਤੋੜ ਕੇ ਇਨ੍ਹਾਂ ਨੇ ਕਬਜ਼ਾ ਕੀਤਾ ਸੀ ਅਤੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਅਤੇ ਤਾਲਾ ਤੋੜ ਕੇ ਸਾਮਾਨ ਵੀ ਚੋਰੀ ਕੀਤਾ ਸੀ। ਇਸ ਮਾਮਲੇ ਵਿਚ ਕੁਝ ਹੋਰ ਲੋਕ ਵੀ ਸਹਿਯੋਗ ਦੇਣ ਲਈ ਨਾਲ ਸੀ। ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਬਾਕੀ ਮੁਲਜ਼ਮਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। 


Related News