36 ਪੇਟੀਆਂ ਹਰਿਆਣਾ ਸ਼ਰਾਬ ਸਣੇ 1 ਗ੍ਰਿਫ਼ਤਾਰ, 2 ਫਰਾਰ

02/07/2018 7:19:12 AM

ਬਠਿੰਡਾ(ਸੁਖਵਿੰਦਰ)-ਸੀ. ਆਈ. ਏ.-2 ਵੱਲੋਂ ਇਕ ਟਵੇਰਾ ਕਾਰ ਨੂੰ ਕਬਜ਼ੇ 'ਚ ਲੈ ਕੇ 36 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਕਾਰ 'ਚ ਸਵਾਰ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਵੱਡੀ ਮਾਤਰਾ 'ਚ ਹਰਿਆਣਾ ਸ਼ਰਾਬ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਸਹਾਇਕ ਥਾਣੇਦਾਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਜੱਸੀ ਪੌ ਵਾਲੀ ਵਿਖੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਇਕ ਟਵੇਰਾ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਦੌਰਾਨ 36 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕਰ ਕੇ ਕਾਰ 'ਚ ਸਵਾਰ ਸਤਨਾਮ ਸਿੰਘ ਵਾਸੀ ਮਾਈਸਰਖਾਨਾ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਜੀਤ ਸਿੰਘ ਵਾਸੀ ਝੰਡੂਕੇ ਤੇ ਜਸਵਿੰਦਰ ਸਿੰਘ ਵਾਸੀ ਭੁੱਚੋ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ਼ ਥਾਣਾ ਕੋਟਫੱਤਾ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News