ਸ਼ਰਾਬ ਸਮੱਗਲਰ ਗੈਂਗ ਦਾ ਪਰਦਾਫਾਸ਼, ਜੋੜੇ ਸਮੇਤ 13 ਗ੍ਰਿਫਤਾਰ
Saturday, Dec 09, 2017 - 05:43 AM (IST)
ਲੁਧਿਆਣਾ(ਮਹੇਸ਼)-ਸ਼ਰਾਬ ਸਮੱਗਲਰ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਸਲੇਮ ਟਾਬਰੀ ਪੁਲਸ ਨੇ ਇਕ ਜੋੜੇ ਸਮੇਤ 13 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੰਪਤੀ ਨੇ ਘਰ ਨੂੰ ਸ਼ਰਾਬ ਦਾ ਗੋਦਾਮ ਬਣਾ ਰੱਖਿਆ ਸੀ, ਜਿਥੇ ਵੱਖ-ਵੱਖ ਸਮੱਗਲਰਾਂ ਨੂੰ ਸ਼ਰਾਬ ਸਪਲਾਈ ਕਰਦੇ ਸਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 20 ਪੇਟੀਆਂ ਸ਼ਰਾਬ ਬਰਾਮਦ ਕੀਤੀ। ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਾਰਵਾਈ ਏ. ਸੀ. ਪੀ. ਸਚਿਨ ਗੁਪਤਾ ਦੀ ਸੂਚਨਾ ਦੇ ਆਧਾਰ 'ਤੇ ਅਮਲ 'ਚ ਲਿਆਂਦੀ ਗਈ। ਫੜੇ ਗਏ ਦੋਸ਼ੀਆਂ ਦੀ ਪਛਾਣ ਪੀਰੂ ਬੰਦਾ ਦੇ ਗੌਰਵ, ਗੌਰਵ ਦੀ ਪਤਨੀ, ਬਿੰਦਰ ਸਿੰਘ, ਗਗਨਦੀਪ ਸਿੰਘ, ਅਨਮੋਲ ਸਿੰਘ, ਹੈਪੀ ਉਰਫ ਹਰੀਸ਼ ਕੁਮਾਰ, ਗੁਰਦੀਪ ਸਿੰਘ ਉਰਫ ਨਿੰਦਾ, ਕੁਮਾਰ ਨੈਣੂ, ਅਜੇ, ਹੰਸ ਰਾਜ, ਸੋਹਿਤ, ਰੋਹਿਤ ਅਤੇ ਸੰਨੀ ਦੇ ਰੂਪ ਵਿਚ ਹੋਈ ਹੈ। ਬਰਾੜ ਨੇ ਦੱਸਿਆ ਕਿ ਇਸ ਸਬੰਧ 'ਚ ਏ. ਸੀ. ਪੀ. ਨੂੰ ਸੂਚਨਾ ਮਿਲੀ ਸੀ ਕਿ ਉਕਤ ਜੋੜੇ ਸ਼ਰਾਬ ਦਾ ਗੈਰ-ਕਾਨੂੰਨੀ ਧੰਦਾ ਕਰਦੇ ਹਨ, ਜੋ ਕਿ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਸਸਤੇ ਮੁੱਲ 'ਚ ਖਰੀਦ ਕੇ ਸਪਲਾਈ ਕਰਦੇ ਹਨ। ਸੂਚਨਾ ਪੁਖਤਾ ਹੋਣ 'ਤੇ ਏ. ਸੀ. ਪੀ. ਦੀ ਦੇਖ-ਰੇਖ 'ਚ ਦੰਪਤੀ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਦੌਰਾਨ ਜੋੜੇ ਦੇ ਘਰ 'ਚੋਂ 20 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਇਨ੍ਹਾਂ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
