ਮਲੋਟ ਸਟੇਸ਼ਨ ਨੂੰ ਸਾੜਨ ਵਾਲੇ ਦੋਸ਼ੀਆਂ ਤੋਂ ਰਿਮਾਂਡ ਦੌਰਾਨ ਪੰਜ ਪੈਟਰੋਲ ਬੰਬ ਬਰਾਮਦ ਕਰ ਕੇ ਭੇਜਿਆ ਜੇਲ

Tuesday, Oct 24, 2017 - 01:26 AM (IST)

ਮਲੋਟ ਸਟੇਸ਼ਨ ਨੂੰ ਸਾੜਨ ਵਾਲੇ ਦੋਸ਼ੀਆਂ ਤੋਂ ਰਿਮਾਂਡ ਦੌਰਾਨ ਪੰਜ ਪੈਟਰੋਲ ਬੰਬ ਬਰਾਮਦ ਕਰ ਕੇ ਭੇਜਿਆ ਜੇਲ

ਅਬੋਹਰ (ਸੁਨੀਲ)—ਅਬੋਹਰ ਰੇਲਵੇ ਪੁਲਸ ਮੁਖੀ ਚਰਨਦੀਪ ਸਿੰਘ, ਹੌਲਦਾਰ ਭਜਨ, ਹੌਲਦਾਰ ਵਧਾਵਾ ਸਿੰਘ ਤੇ ਹੋਰ ਪੁਲਸ ਪਾਰਟੀ ਵੱਲੋਂ ਮਲੋਟ ਰੇਲਵੇ ਸਟੇਸ਼ਨ ਨੂੰ ਸਾੜਨ ਦੇ ਮਾਮਲੇ 'ਚ ਫੜੇ ਗਏ ਪੰਜ ਡੇਰਾ ਪ੍ਰੇਮੀਆਂ ਤੋਂ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੰਜ ਪੈਟਰੋਲ ਬੰਬ ਬਰਾਮਦ ਕੀਤੇ। ਜਾਣਕਾਰੀ ਮੁਤਾਬਕ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨੂੰ ਜਬਰ- ਜ਼ਨਾਹ ਦਾ ਦੋਸ਼ੀ ਕਰਾਰ ਦਿੰਦਿਆਂ ਸੀ. ਬੀ. ਆਈ. ਕੋਰਟ ਪੰਚਕੂਲਾ ਵਿਚ ਆਦੇਸ਼ ਜਾਰੀ ਕੀਤਾ ਗਿਆ ਸੀ। 25 ਅਗਸਤ ਨੂੰ ਜਦੋਂ ਦੰਗੇ ਭੜਕੇ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮਲੋਟ ਰੇਲਵੇ ਸਟੇਸ਼ਨ 'ਤੇ ਪੈਟਰੋਲ ਬੰਬ ਸੁੱਟ ਕੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ 'ਚ ਰੇਲਵੇ ਪੁਲਸ ਅਬੋਹਰ ਨੇ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਪੁਲਸ ਪਹਿਲਾਂ 4 ਦੋਸ਼ੀਆਂ ਅਨਿਲ ਕੁਮਾਰ, ਸਤਪਾਲ, ਸੁਖਦਰਸ਼ਨ ਤੇ ਕੁਲਦੀਪ ਨੂੰ ਕਾਬੂ ਕਰ ਕੇ ਜੇਲ ਭੇਜ ਚੁੱਕੀ ਹੈ। ਰੇਲਵੇ ਪੁਲਸ ਮੁਖੀ ਚਰਨਦੀਪ ਦੀ ਟੀਮ ਨੇ 5 ਲੋਕਾਂ ਪਵਨ ਕੁਮਾਰ ਪੁੱਤਰ ਗੋਬਿੰਦ ਦਾਸ ਵਾਸੀ ਏਕਤਾ ਨਗਰ ਮਲੋਟ, ਵਿਸ਼ਾਲ ਤੇ ਗੌਰਵ ਪੁੱਤਰਾਨ ਸਿਪਾਹੀ ਰਾਮ ਵਾਸੀ ਰਵਿਦਾਸ ਨਗਰ, ਜਗਰੂਪ ਸਿੰਘ ਪੁੱਤਰ ਜੋਗਿੰਦਰ ਸਿੰਘ, ਆਕਾਸ਼ ਉਰਫ ਮਨੀ ਪੁੱਤਰ ਪ੍ਰੇਮ ਚੰਦ ਪਟੇਲ ਨਗਰ ਮਲੋਟ ਨੂੰ ਕਾਬੂ ਕੀਤਾ ਸੀ। ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪੰਜ ਪੈਟਰੋਲ ਬੰਬ ਬਰਾਮਦ ਕੀਤੇ ਜਦਕਿ ਪਹਿਲਾਂ ਪੁਲਸ ਨੇ ਚਾਰ ਦੋਸ਼ੀਆਂ ਤੋਂ 10 ਪੈਟਰੋਲ ਬੰਬ ਬਰਾਮਦ ਕੀਤੇ ਸਨ। 


Related News