ਭਾਰੀ ਮਾਤਰਾ ''ਚ ਨਸ਼ੀਲੇ ਪਦਾਰਥ ਬਰਾਮਦ

Saturday, Oct 21, 2017 - 06:40 AM (IST)

ਭਾਰੀ ਮਾਤਰਾ ''ਚ ਨਸ਼ੀਲੇ ਪਦਾਰਥ ਬਰਾਮਦ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—  ਥਾਣਾ ਸੰਦੌੜ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਰਣਜੀਤ ਸਿੰਘ ਉਰਫ ਨੀਸਾ ਪੁੱਤਰ ਸਰਬਨ ਸਿੰਘ ਵਾਸੀ ਝਨੇਰ ਵੱਲੋਂ ਠੇਕੇ 'ਤੇ ਲਈ ਜ਼ਮੀਨ 'ਤੇ ਰੇਡ ਕਰਦਿਆਂ ਉਸ ਕੋਲੋਂ 180 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ। ਥਾਣਾ ਸਿਟੀ-2 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਗਸ਼ਤ ਦੌਰਾਨ ਡੇਰਾ ਬਾਬਾ ਆਤਮਾ ਰਾਮ ਕੋਲ ਸਾਹਮਣਿਓਂ ਆਉਂਦੇ ਮੁਹੰਮਦ ਸ਼ਕੀਲ ਪੁੱਤਰ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਨੂੰ ਕਾਬੂ ਕਰਦਿਆਂ ਉਸ ਕੋਲੋਂ 40 ਗ੍ਰਾਮ ਸੁਲਫਾ (ਚਰਸ) ਬਰਾਮਦ ਕੀਤਾ। ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਨੇ ਸੁਮਨਜੀਤ ਸਿੰਘ ਉਰਫ ਸੁਮਨੀ ਪੁੱਤਰ ਸੁਖਦੇਵ ਸਿੰਘ ਵਾਸੀ ਬਿਗੜਵਾਲ ਦੇ ਘਰ ਰੇਡ ਕਰਦਿਆਂ 15 ਪੇਟੀਆਂ ਸ਼ਰਾਬ ਅੰਗਰੇਜ਼ੀ ਬਰਾਮਦ ਕੀਤੀ ਜਦੋਂ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਦਿੜ੍ਹਬਾ ਦੇ ਹੌਲਦਾਰ ਕਰਨੈਲ ਸਿੰਘ ਨੇ ਰਣਧੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਤਰੰਜੀਖੇੜਾ ਨੂੰ ਕਾਬੂ ਕਰਦਿਆਂ ਉਸ ਕੋਲੋਂ 36 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ, ਥਾਣਾ ਦਿੜ੍ਹਬਾ ਦੇ ਹੀ ਸਹਾਇਕ ਥਾਣੇਦਾਰ ਮਹਿੰਦਰਜੀਤ ਸਿੰਘ ਨੇ ਰਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਅਵਤਾਰ ਸਿੰਘ ਵਾਸੀ ਬੱਲੜ ਪੱਤੀ ਵਾਰਡ ਨੰਬਰ 11 ਦਿੜ੍ਹਬਾ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਛਾਜਲੀ ਦੇ ਹੌਲਦਾਰ ਨਰਿੰਦਰ ਸਿੰਘ ਨੇ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਗੁਰਜੰਟ ਸਿੰਘ ਵਾਸੀ ਖੜਿਆਲ ਦੇ ਘਰ ਰੇਡ ਕਰਦਿਆਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸੰਦੌੜ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਪਿੰਡ ਕੁਠਾਲਾ ਵਿਖੇ ਨਾਕਾਬੰਦੀ ਕਰ ਕੇ ਭੂਦਨ ਸਾਈਡ ਤੋਂ ਆਉਂਦੀ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਕਾਰ ਨੂੰ ਭਜਾਉਣ ਦੀ ਨੀਅਤ ਨਾਲ ਪਿੱਛੇ ਮੁੜਨ ਲੱਗੇ ਤਾਂ ਕਾਰ ਖੇਤਾਂ ਵਿਚ ਵੜ ਗਈ ਅਤੇ ਦੋਸ਼ੀ ਮੌਕੇ 'ਤੇ ਕਾਰ ਛੱਡ ਕੇ ਫਰਾਰ ਹੋ ਗਏ। ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 300 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਹੋਈਆਂ।


Related News