ਨਸ਼ੀਲੇ ਟੀਕਿਆਂ, ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ

Saturday, Oct 21, 2017 - 04:10 AM (IST)

ਨਸ਼ੀਲੇ ਟੀਕਿਆਂ, ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ

ਦੋਰਾਹਾ(ਗੁਰਮੀਤ ਕੌਰ,ਵਿਨਾਇਕ)-ਦੋਰਾਹਾ ਪੁਲਸ ਨੇ ਵਿਸ਼ੇਸ਼ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੇ ਟੀਕਿਆਂ , ਨਾਜਾਇਜ਼ ਪਿਸਤੌਲ ਅਤੇ 14 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸਤਵਿੰਦਰ ਸਿੰਘ ਉਰਫ ਕਾਕਾ ਪੁੱਤਰ ਚੈਂਚਲ ਸੰਘ ਵਾਸੀ ਬਿੰਜੋ, ਤਹਿਸੀਲ ਗੜ੍ਹਸ਼ੰਕਰ ਥਾਣਾ ਮਾਹਲਪੁਰ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੱਜਣ ਸਿੰਘ ਨੇ ਦੁਪਹਿਰ 12.10 ਵਜੇ ਦੇ ਕਰੀਬ ਪੁਲਸ ਪਾਰਟੀ ਸਮੇਤ ਪੁਲਸ ਫਸਟ ਏਡ ਪੋਸਟ ਵਿਖੇ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਅਤੇ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਕਥਿਤ ਦੋਸ਼ੀ ਬੱਸ ਸਟੈਂਡ ਵਾਲੀ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲਸ ਪਾਰਟੀ ਦਾ ਨਾਕਾ ਲੱਗਾ ਦੇਖ ਕੇ ਘਬਰਾ ਗਿਆ। ਜਦੋਂ ਪੁਲਸ ਨੇ ਰੋਕ ਕੇ ਦੋਸ਼ੀ ਦੀ ਤਲਾਸ਼ੀ ਲਈ ਤਾਂ ਦੋਸ਼ੀ ਦੇ ਬੈਗ 'ਚੋਂ ਨਸ਼ੀਲੇ 625 ਟੀਕੇ ਬਰਾਮਦ ਹੋਏ, ਜਦਕਿ ਦੋਸ਼ੀ ਦੇ ਬੈਗ 'ਚ ਪਏ ਝੋਲੇ ਦੀ ਤਲਾਸ਼ੀ ਲੈਣ 'ਤੇ ਇਕ ਦੇਸੀ ਕੱਟਾ ਨਾਜਾਇਜ਼ ਪਿਸਤੌਲ ਅਤੇ 14 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਅੱਗੇ ਕਾਰਵਾਈ ਆਰੰਭ ਕਰ ਦਿੱਤੀ ਹੈ।


Related News