ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਬਰਾਮਦ, 2 ਗ੍ਰਿਫ਼ਤਾਰ

Sunday, Oct 08, 2017 - 07:10 AM (IST)

ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਬਰਾਮਦ, 2 ਗ੍ਰਿਫ਼ਤਾਰ

ਹੁਸ਼ਿਆਰਪੁਰ(ਅਸ਼ਵਨੀ)-ਜ਼ਿਲਾ ਪੁਲਸ ਵੱਲੋਂ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ਼ ਤੇਜ਼ ਕੀਤੀ ਮੁਹਿੰਮ ਤਹਿਤ ਪੁਲਸ ਨੇ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਸਦਰ ਦੀ ਪੁਲਸ ਨੇ ਊਨਾ ਰੋਡ ਸਥਿਤ ਮਹਿਲਾਂਵਾਲੀ 'ਚ ਛਾਪਾ ਮਾਰ ਕੇ 1 ਲੱਖ 89 ਹਜ਼ਾਰ ਐੱਮ. ਐੱਲ. ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ 'ਚ ਸੰਦੀਪ ਕੁਮਾਰ ਉਰਫ ਕਾਕਾ ਪੁੱਤਰ ਸੋਹਣ ਲਾਲ ਵਾਸੀ ਮਹਿਤਪੁਰ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਸਦਰ ਦੀ ਇਕ ਹੋਰ ਪੁਲਸ ਪਾਰਟੀ ਨੇ ਊਨਾ ਰੋਡ 'ਤੇ ਸਥਿਤ ਪਿੰਡ ਬਜਵਾੜਾ ਕੋਲ ਇਕ ਵਿਅਕਤੀ ਅਵਤਾਰ ਕਿਸ਼ਨ ਉਰਫ ਤਾਰਾ ਪੁੱਤਰ ਰੂਪ ਲਾਲ ਵਾਸੀ ਬਜਵਾੜਾ ਕਲਾਂ ਦੇ ਕਬਜ਼ੇ 'ਚੋਂ 18000 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ।


Related News