3 ਮੋਬਾਇਲਾਂ ਤੇ ਚਾਂਦੀ ਦੇ ਗਹਿਣਿਆਂ ਸਣੇ ਨੌਜਵਾਨ ਕਾਬੂ

Thursday, Oct 05, 2017 - 06:55 AM (IST)

3 ਮੋਬਾਇਲਾਂ ਤੇ ਚਾਂਦੀ ਦੇ ਗਹਿਣਿਆਂ ਸਣੇ ਨੌਜਵਾਨ ਕਾਬੂ

ਭੁਲੱਥ (ਰਜਿੰਦਰ)-ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਥਾਣਾ ਭੁਲੱਥ ਦੀ ਪੁਲਸ ਨੇ 3 ਮੋਬਾਇਲਾਂ ਤੇ ਚਾਂਦੀ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਪ੍ਰੈੱਸ ਨੋਟ ਰਾਹੀਂ ਦਿੰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ  ਏ. ਐੱਸ. ਆਈ. ਜਸਬੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਬਾਗੜੀਆਂ ਪੁਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਕ ਨੌਜਵਾਨ ਪਿੰਡ ਬੋਪਾਰਾਏ ਵਲੋਂ (ਬੰਨ੍ਹ ਵਾਲੇ ਪਾਸੇ ਤੋਂ) ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਸ ਪਾਰਟੀ ਨੇ ਸ਼ੱਕ ਪੈਣ 'ਤੇ ਕਾਬੂ ਕਰ ਕੇ ਉਸ ਦਾ ਨਾਂ-ਪਤਾ ਪੁੱਛਿਆ ਜਿਸ ਨੇ ਆਪਣਾ ਨਾਂ ਮਨਪ੍ਰੀਤ ਸਿੰਘ ਉਰਫ ਮਨ ਪੁੱਤਰ ਜਗਤਾਰ ਸਿੰਘ ਵਾਸੀ ਖੈਰਾਬਾਦ, ਥਾਣਾ ਭੁਲੱਥ ਦੱਸਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਨੌਜਵਾਨ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 2 ਅਕਤੂਬਰ ਨੂੰ ਹੋਈ ਚੋਰੀ ਮੈਂ ਕੀਤੀ ਹੈ ਜਿਸ ਉਪਰੰਤ ਇਸ ਨੌਜਵਾਨ ਪਾਸੋਂ ਪੁੱਛਗਿੱਛ ਦੌਰਾਨ 3 ਮੋਬਾਇਲ ਫੋਨ, ਇਕ ਚਾਂਦੀ ਦੀ ਚੇਨ, ਇਕ ਲਾਕੇਟ ਵਾਲੀ ਚੇਨ, ਚਾਂਦੀ ਦੀਆਂ ਸ਼ਾਪਾਂ ਤੇ ਇਕ ਜੋੜਾ ਬੱਚਿਆਂ ਦੇ ਕੰਗਣ ਬਰਾਮਦ ਕੀਤੇ ਹਨ। ਨੌਜਵਾਨ ਖਿਲਾਫ ਥਾਣਾ ਭੁਲੱਥ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। 


Related News