ਅਫੀਮ ਸਣੇ ਕਾਬੂ ਦੋਸ਼ੀ ਨੂੰ 3 ਦਿਨ ਦੇ ਪੁਲਸ ਰਿਮਾਂਡ ਬਾਅਦ ਭੇਜਿਆ ਜੇਲ

10/03/2017 12:11:59 AM

ਅਬੋਹਰ(ਸੁਨੀਲ, ਰਹੇਜਾ)—ਸੀ. ਆਈ. ਏ. ਸਟਾਫ ਅਬੋਹਰ ਦੇ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਤੇ ਹੋਰ ਪੁਲਸ ਪਾਰਟੀ ਨੇ 1 ਕਿਲੋ ਅਫੀਮ ਸਣੇ ਕਾਬੂ ਦੋਸ਼ੀ ਨੂੰ ਮਾਣਯੋਗ ਜੱਜ ਰਾਹੁਲ ਕੁਮਾਰ ਦੀ ਅਦਾਲਤ 'ਚ 3 ਦਿਨ ਦੇ ਪੁਲਸ ਰਿਮਾਂਡ ਬਾਅਦ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਸਨੂੰ ਜੇਲ ਭੇਜਣ ਦੇ ਹੁਕਮ ਦਿੱਤੇ ਗਏ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਮੁਖੀ ਪੰਜਾਬ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਬਲਵਿੰਦਰ, ਹੌਲਦਾਰ ਨਿਰਮਲ ਸਿੰਘ, ਸਿਪਾਹੀ ਸੇਵਕ ਸਿੰਘ ਅਤੇ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਸਰਦਾਰਪੁਰਾ ਤੋਂ ਬਹਾਦੁਰਖੇੜਾ ਵੱਲ ਜਾ ਰਹੀ ਸੀ ਕਿ ਸਾਹਮਣੇ ਤੋਂ ਇਕ ਵਿਅਕਤੀ ਸ਼ੱਕੀ ਹਾਲਾਤ ਵਿਚ ਆਉਂਦਾ ਦਿਖਾਈ ਦਿੱਤਾ। ਉਸਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ। ਫੜੇ ਗਏ ਦੋਸ਼ੀ ਦੀ ਪਛਾਣ ਹਜਾਰੀ ਰਾਮ ਪੁੱਤਰ ਜੀਵਨ ਰਾਮ ਵਾਸੀ ਡਾਵਰ ਡਾਕਖਾਨਾ ਜ਼ਿਲਾ ਜੋਧਪੁਰ ਦੇ ਰੂਪ 'ਚ ਹੋਈ। ਦੋਸ਼ੀ ਖਿਲਾਫ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ। 


Related News