ਲਾਹਣ ਤੇ ਹਰਿਆਣਾ ਦੀ ਸ਼ਰਾਬ ਬਰਾਮਦ, 6 ਗ੍ਰਿਫਤਾਰ, 1 ਫਰਾਰ

Wednesday, Sep 20, 2017 - 02:03 AM (IST)

ਲਾਹਣ ਤੇ ਹਰਿਆਣਾ ਦੀ ਸ਼ਰਾਬ ਬਰਾਮਦ, 6 ਗ੍ਰਿਫਤਾਰ, 1 ਫਰਾਰ

ਬਠਿੰਡਾ(ਸੁਖਵਿੰਦਰ)-ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਲਾਹਣ ਤੇ ਹਰਿਆਣਾ ਸ਼ਰਾਬ ਬਰਾਮਦ ਕਰ ਕੇ 7 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਫੂਲ ਪੁਲਸ ਦੇ ਏ.ਐੱਸ.ਆਈ.ਬਸੰਤ ਸਿੰਘ ਨੇ ਸੂਚਨਾ ਦੇ ਆਧਾਰ 'ਤੇ ਪਿੰਡ ਭਾਈ ਰੂਪਾ ਤੋਂ ਚਾਲੂ ਭੱਠੀ ਬਰਾਮਦ ਕਰ ਕੇ 50 ਲੀਟਰ ਲਾਹਣ ਅਤੇ 3 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਮੌਕੇ ਤੋਂ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਜਸਵਿੰਦਰ ਸਿੰਘ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਇਕ ਹੋਰ ਮਾਮਲੇ 'ਚ ਕੈਨਾਲ ਕਾਲੋਨੀ ਪੁਲਸ ਦੇ ਹੌਲਦਾਰ ਸੁਖਦੇਵ ਸਿੰਘ ਨੇ ਗਸ਼ਤ ਦੌਰਾਨ ਨਰੂਆਣਾ ਰੋਡ ਤੋਂ ਜੈਲ ਸਿੰਘ ਵਾਸੀ ਬੀੜ ਤਲਾਬ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 10 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਰਮਲ ਪੁਲਸ ਵੱਲੋਂ ਹੌਲਦਾਰ ਇਕਬਾਲ ਸਿੰਘ ਦੀ ਅਗਵਾਈ ਹੇਠ ਨਾਕੇਬੰਦੀ ਕੀਤੀ ਗਈ ਸੀ। ਸ਼ੱਕ ਦੇ ਆਧਾਰ 'ਤੇ ਇਕ ਕਾਰ ਨੂੰ ਰੋਕ ਕੇ  ਤਲਾਸ਼ੀ ਦੌਰਾਨ 108 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਮੌਕੇ ਤੋਂ ਕਾਰ ਸਵਾਰ ਜਗਪ੍ਰੀਤ ਸਿੰਘ, ਗਿਆਨ ਸਿੰਘ ਵਾਸੀ ਕੋਠੇ ਕਾਮੋਕੇ ਨੂੰ ਗ੍ਰਿਫਤਾਰ ਕੀਤਾ ਹੈ। ਇਕ ਹੋਰ ਮਾਮਲੇ 'ਚ ਕੋਟਫੱਤਾ ਪੁਲਸ ਦੇ ਹੌਲਦਾਰ ਗੁਰਵਿੰਦਰ ਸਿੰਘ ਨੇ ਨਾਕੇਬੰਦੀ ਦੌਰਾਨ ਪਿੰਡ ਕੋਟਸ਼ਮੀਰ ਤੋਂ ਰਾਜ ਸਿੰਘ ਅਤੇ ਹਰਜਿੰਦਰ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਗ੍ਰਿਫਤਾਰ ਕਰ ਕੇ 48 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News