ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ ਨਾਬਾਲਿਗ ਦੋਸ਼ੀ ਗ੍ਰਿਫਤਾਰ
Tuesday, Sep 12, 2017 - 06:51 AM (IST)
ਫਤਿਹਗੜ੍ਹ ਸਾਹਿਬ(ਟਿਵਾਣਾ)-ਬੀਤੇ ਦਿਨੀਂ ਹਮਾਂਯੂਪੁਰ ਸਰਹਿੰਦ ਵਿਖੇ ਇਕ 5 ਸਾਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਪੁਲਸ ਨੇ ਕਥਿਤ ਨਾਬਾਲਿਗ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਕਥਿਤ ਨਾਬਾਲਿਗ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਜੁਵੇਨਾਇਲ ਕੋਰਟ 'ਚ ਭੇਜ ਦਿੱਤਾ ਗਿਆ ਹੈ, ਜਿਥੇ ਇਸ ਨੂੰ ਇਸ ਦੇ ਪਰਿਵਾਰਕ ਮੈਂਬਰਾਂ ਨਾਲ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਪਰੰਤ ਇਸ ਨੂੰ ਬਾਲ ਸੁਧਾਰ ਘਰ ਲੁਧਿਆਣਾ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕਥਿਤ ਨਾਬਾਲਿਗ ਦੋਸ਼ੀ ਨੇ, ਜਿਸ ਦੀ ਗੋਲਗੱਪੇ ਦੀ ਰੇਹੜੀ 'ਤੇ ਇਹ ਨੌਕਰੀ ਕਰਦਾ ਸੀ, ਉਸ ਦੀ ਹੀ 5 ਸਾਲਾ ਧੀ ਨੂੰ ਇਕੱਲਾ ਦੇਖ ਕੇ ਬੀਤੇ ਦਿਨੀਂ ਜਬਰ-ਜ਼ਨਾਹ ਕੀਤਾ ਸੀ, ਜਿਸ 'ਤੇ ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਕਥਿਤ ਦੋਸ਼ੀ ਖਿਲਾਫ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ 'ਚ ਲੋੜੀਂਦੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
