ਹੌਲਦਾਰ ਇਕ ਔਰਤ ਨਾਲ ਅਸ਼ਲੀਲ ਹਰਕਤਾਂ ਕਰਦਾ ਕਾਬੂ

Thursday, Aug 31, 2017 - 02:36 AM (IST)

ਹੌਲਦਾਰ ਇਕ ਔਰਤ ਨਾਲ ਅਸ਼ਲੀਲ ਹਰਕਤਾਂ ਕਰਦਾ ਕਾਬੂ

ਬਠਿੰਡਾ(ਬਲਵਿੰਦਰ)-ਬੀਤੇ ਦਿਨ ਇਕ ਹੌਲਦਾਰ ਨੇ ਜ਼ਿਲਾ ਮੈਜਿਸਟ੍ਰੇਟ ਦਾ ਕਾਰਡ ਹੋਣ ਦੇ ਬਾਵਜੂਦ ਮੀਡੀਆ ਦੇ ਕਰਿੰਦਿਆਂ ਨੂੰ ਡਾਂਗਾਂ ਨਾਲ ਕੁੱਟ ਕੇ ਗੁੰਡਾਗਰਦੀ ਕੀਤੀ ਸੀ। ਅੱਜ ਇਕ ਹੋਰ ਹੌਲਦਾਰ ਨੇ ਦਿਨ-ਦਿਹਾੜੇ ਸੜਕ 'ਤੇ ਸ਼ਰੇਆਮ ਇਕ ਔਰਤ ਨਾਲ ਅਸ਼ਲੀਲ ਹਰਕਤਾਂ ਕਰ ਕੇ ਸ਼ਰਮ ਅਤੇ ਵਰਦੀ ਦੀ ਨਾਜਾਇਜ਼ ਵਰਤੋਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਹੁਣ ਪੁਲਸ ਅਧਿਕਾਰੀ ਕਹਿੰਦੇ ਹਨ ਕਿ ''ਸਾਡੇ ਕੋਲ ਕੋਈ ਸ਼ਿਕਾਇਤਕਰਤਾ ਨਹੀਂ ਹੈ''।
ਕੀ ਕਹਿੰਦੇ ਹਨ ਪੁਲਸ ਅਧਿਕਾਰੀ ? 
ਤਫਤੀਸ਼ੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਤਾਂ ਮੁਲਜ਼ਮ ਵਿਰੁੱਧ ਕਾਰਵਾਈ ਕਰਨ ਨੂੰ ਤਿਆਰ ਸਨ ਪਰ ਕੋਈ ਵੀ ਵਿਅਕਤੀ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਹੋਇਆ। ਜੇਕਰ ਹੁਣ ਵੀ ਕੋਈ ਬਿਆਨ ਦੇਵੇ ਤਾਂ ਉਹ ਮੁਲਜ਼ਮ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਹਨ।


Related News