ਵੱਖ-ਵੱਖ ਕੇਸਾਂ ''ਚ ਨਸ਼ੀਲੇ ਪਦਾਰਥ ਬਰਾਮਦ
Thursday, Aug 24, 2017 - 01:12 AM (IST)
ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)– ਸੰਗਰੂਰ ਪੁਲਸ ਨੇ ਵੱਖ-ਵੱਖ ਕੇਸਾਂ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਕੇਵਲ ਕ੍ਰਿਸ਼ਨ ਨੇ ਸਮੇਤ ਪੁਲਸ ਪਾਰਟੀ ਦੋਸ਼ੀ ਇੰਦਰਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਈਨਾ ਬਾਜਵਾ ਤੋਂ 62 ਕਿਲੋ ਭੁੱਕੀ-ਚੂਰਾ ਪੋਸਤ ਬਰਾਮਦ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਉਭਾਵਾਲ ਰੋਡ 'ਤੇ ਜਾ ਰਹੇ ਸਨ ਤਾਂ ਉਭਾਵਾਲ ਵੱਲੋਂ ਇਕ ਵਿਅਕਤੀ ਸਕੂਟਰੀ 'ਤੇ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਦੀਆਂ ਬਰਾਮਦ ਕੀਤੀਆਂ। ਮੁਲਜ਼ਮ ਸੰਜੀਵ ਕੁਮਾਰ ਪੁੱਤਰ ਸਵ. ਅਸ਼ੋਕ ਕੁਮਾਰ ਵਾਸੀ ਰਾਜਗੜ੍ਹ ਬਸਤੀ ਸੰਗਰੂਰ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।
ਇਕ ਹੋਰ ਮਾਮਲੇ 'ਚ ਥਾਣਾ ਦਿੜ੍ਹਬਾ ਦੇ ਹੌਲਦਾਰ ਮਿੱਠੂ ਰਾਮ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਰੋਗਲਾ ਤੋਂ ਦੋਸ਼ੀ ਦਰਸ਼ੀ ਸਿੰਘ ਉਰਫ ਕਾਲਾ ਪੁੱਤਰ ਲੀਲਾ ਸਿੰਘ ਵਾਸੀ ਭੂਟਾਲ ਖੁਰਦ ਥਾਣਾ ਮੂਨਕ ਨੂੰ ਕਾਬੂ ਕਰ ਕੇ ਉਸ ਕੋਲੋਂ 60 ਬੋਤਲਾਂ ਦੇਸੀ ਹਰਿਆਣਾ ਬਰਾਮਦ ਕੀਤੀਆਂ। ਇਸੇ ਥਾਣੇ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਬਾਹੱਦ ਪਿੰਡ ਕਮਾਲਪੁਰਾ ਨਾਕਾ ਲਾਇਆ ਹੋਇਆ ਸੀ ਤਾਂ ਸ਼ੱਕੀ ਵਿਅਕਤੀ ਪੁਲਸ ਨਾਕਾ ਦੇਖ ਕੇ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਪਾਰਟੀ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 45 ਡੱਬੇ ਠੇਕਾ ਸ਼ਰਾਬ ਦੇਸੀ ਦੇ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
