ਨਾਜਾਇਜ਼ ਸ਼ਰਾਬ ਸਣੇ 2 ਕਾਬੂ

07/11/2017 6:53:53 AM

ਫਤਿਹਗੜ੍ਹ ਸਾਹਿਬ(ਬਖਸ਼ੀ, ਜਗਦੇਵ)-ਜ਼ਿਲਾ ਪੁਲਸ ਨੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ 2 ਵਿਅਕਤੀਆਂ ਕੋਲੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪਰਜਿੰਦਰ ਸਿੰਘ ਨੇ ਕਥਿਤ ਦੋਸ਼ੀ ਨਿਰਭੈ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੰਘੋਲ ਖਮਾਣੋਂ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਦੇਸੀ ਮਾਰਕਾ ਮਾਲਵਾ ਨੰਬਰ-1 ਬਰਾਮਦ ਕੀਤੀਆਂ ਹਨ।   ਇਸੇ ਤਰ੍ਹਾਂ ਹੌਲਦਾਰ ਬਲਜਿੰਦਰ ਸਿੰਘ ਥਾਣਾ ਮੰਡੀ ਗੋਬਿੰਦਗੜ੍ਹ ਨੇ ਕਥਿਤ ਦੋਸ਼ੀ ਪ੍ਰਵੀਨ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਮਕਾਨ ਨੰਬਰ 56 ਗਲੀ ਨੰਬਰ 7, ਗੁਰੂ ਅੰਗਦ ਦੇਵ ਨਗਰ ਖੰਨਾ ਥਾਣਾ ਸਿਟੀ ਖੰਨਾ ਜ਼ਿਲਾ ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉੁਸ ਕੋਲੋਂ 24 ਬੋਤਲਾਂ ਦੇਸੀ ਸ਼ਰਾਬ ਮਾਰਕਾ ਮਾਲਟਾ, ਫਾਰ ਸੇਲ ਇਨ ਹਰਿਆਣਾ ਬਰਾਮਦ ਕੀਤੀਆਂ ਹਨ। ਪੁਲਸ ਵਲੋਂ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  


Related News