ਪੁਲਸ ਨੇ ਹੈਰੋਇਨ ਸਣੇ 3 ਨੂੰ ਕੀਤਾ ਗ੍ਰਿਫਤਾਰ
Thursday, Jul 06, 2017 - 11:56 PM (IST)
ਫ਼ਿਰੋਜ਼ਪੁਰ(ਕੁਮਾਰ, ਮਨਦੀਪ)-ਥਾਣਾ ਸਦਰ ਦੀ ਪੁਲਸ ਨੇ 12 ਗ੍ਰਾਮ ਹੈਰੋਇਨ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਏ. ਐੱਸ. ਆਈ. ਗੁਰਦੇਵ ਸਿੰਘ ਥਾਣਾ ਆਰਿਫ ਕੇ ਨੇ ਦੱਸਿਆ ਕਿ ਪਿੰਡ ਕਮਾਲਾ ਬੋਦਲਾ ਦੇ ਇਲਾਕੇ ਵਿਚ ਪੁਲਸ ਨੇ ਬੋਹੜ ਸਿੰਘ ਨੂੰ 5 ਗ੍ਰਾਮ ਤੇ ਵਿਕਰਮਜੀਤ ਸਿੰਘ ਨੂੰ ਕਥਿਤ ਰੂਪ ਵਿਚ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਪਿੰਡ ਦੁਲਚੀ ਕੇ ਦੇ ਏਰੀਆ ਵਿਚ 1 ਗ੍ਰਾਮ ਹੈਰੋਇਨ ਸਮੇਤ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
