ਮਾਮਲਾ ਬਰਗਾੜੀ ਗੋਲੀ ਕਾਂਡ ਤੇ ਬੇਅਦਬੀ ਦਾ : 11 ਸਿੰਘਾਂ ਤੇ 1 ਬੀਬੀ ਨੇ ਦਿੱਤੀ ਗ੍ਰਿਫ਼ਤਾਰੀ

Wednesday, Dec 01, 2021 - 05:32 PM (IST)

ਮਾਮਲਾ ਬਰਗਾੜੀ ਗੋਲੀ ਕਾਂਡ ਤੇ ਬੇਅਦਬੀ ਦਾ : 11 ਸਿੰਘਾਂ ਤੇ 1 ਬੀਬੀ ਨੇ ਦਿੱਤੀ ਗ੍ਰਿਫ਼ਤਾਰੀ

ਜੈਤੋ (ਰਘੂਨਦੰਨ ਪਰਾਸ਼ਰ )–2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ,ਗੋਲੀ ਕਾਂਡ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ  ਸ਼ੁਰੂ ਹੋਇਆ ਸੀ। ਇਹ ਮੋਰਚਾ ਸਿੱਖ ਇੰਟਰਨੈਸ਼ਨਲ ਲੀਡਰ  ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ। ਜ਼ਿਲਾ ਤਰਨਤਾਰਨ ਸਾਹਿਬ ਦੇ 11 ਸਿੰਘਾਂ ਤੇ 1 ਬੀਬੀ ਸੁਖਵਿੰਦਰ ਸਿੰਘ ,ਅਮਰ ਸਿੰਘ, ਪ੍ਰਤਾਪ ਸਿੰਘ, ਸੁਖਪਾਲ ਸਿੰਘ ,ਲਖਵਿੰਦਰ ਸਿੰਘ ,ਹਰਮਨਜੀਤ ਸਿੰਘ,ਕਸ਼ਵੰਤ ਸਿੰਘ ,ਸਿਮਰਨਜੀਤ ਸਿੰਘ,ਰਣਜੀਤ ਸਿੰਘ ,ਬਲਜੀਤ ਸਿੰਘ,ਜਗਜੀਤ ਸਿੰਘ ਤੇ ਲਵਪ੍ਰੀਤ ਕੌਰ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।
ਇਸ ਜੱਥੇ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿੱਖ ਇੰਟਰਨੈਸ਼ਨਲ ਲੀਡਰ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਜਰਨਲ ਸਕੱਤਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਮੋਰਚੇ ਦੇ ਮੁੱਖ ਸੇਵਾਦਾਰ,ਹਰਪਾਲ ਸਿੰਘ ਬਲੇਰ ਜਰਨਲ ਸਕੱਤਰ, ਹਰਜੀਤ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸਾਹਿਬ ਆਦਿ ਨੇ ਰਵਾਨਾ ਕੀਤਾ। ਸਟੇਜ ਦੀ ਸੇਵਾ ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਸੁਚੱਜੇ ਢੰਗ ਨਾਲ ਨਿਭਾਈ।ਜਥੇ. ਦਰਸ਼ਨ ਸਿੰਘ ਦਲੇਰ,ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜੱਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।
 


author

rajwinder kaur

Content Editor

Related News