ਮੋਹਾਲੀ : ਫ਼ੌਜੀ ਬਣਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਇਸ ਮਹੀਨੇ ਹੋਵੇਗੀ ਭਰਤੀ ਰੈਲੀ
Wednesday, Aug 18, 2021 - 10:19 AM (IST)
ਮੋਹਾਲੀ (ਨਿਆਮੀਆਂ) : ਨੌਜਵਾਨਾਂ ਨੂੰ ਸਿਪਾਹੀ ਵਜੋਂ ਭਰਤੀ ਹੋਣ ਸਬੰਧੀ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਪਹਿਲੀ ਨਵੰਬਰ ਤੋਂ ਮੋਹਾਲੀ 'ਚ ਫ਼ੌਜ ਦੀ ਭਰਤੀ ਰੈਲੀ ਕਰਵਾਏਗਾ। ਇੱਥੇ ਸਬੰਧਿਤ ਵਿਭਾਗਾਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਡੀ) ਡਾ. ਹਿਮਾਂਸ਼ੂ ਅੱਗਰਵਾਲ ਨੇ ਸਾਰੇ ਵਿਭਾਗਾਂ ਨੂੰ ਭਰਤੀ ਲਈ ਵਿਆਪਕ ਯੋਜਨਾ ਤਿਆਰ ਕਰਨ ਲਈ ਕਿਹਾ, ਜਦੋਂ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉਤਪਤੀ ਬਿਊਰੋ (ਡੀ. ਬੀ. ਈ. ਈ.) ਸਿਵਲ ਪ੍ਰਸ਼ਾਸਨ ਤੋਂ ਨੋਡਲ ਵਿਭਾਗ ਹੋਵੇਗਾ।
ਹਰ ਵਿਭਾਗ ਨੂੰ ਪੁਰਜ਼ੋਰ ਕੋਸ਼ਿਸ਼ ਦਾ ਸੱਦਾ ਦਿੰਦਿਆਂ ਡਾ. ਅੱਗਰਵਾਲ ਨੇ ਸਿੱਖਿਆ ਅਤੇ ਪੁਲਸ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਲਈ ਸਟਾਫ਼ ਤਾਇਨਾਤ ਕੀਤਾ ਜਾਵੇ ਅਤੇ ਸਮੇਂ ਤੋਂ ਪਹਿਲਾਂ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ। ਕੋਵਿਡ ਪ੍ਰੋਟੋਕਾਲ ਬਾਰੇ ਗੱਲ ਕਰਦਿਆਂ ਏ. ਡੀ. ਸੀ. (ਡੀ) ਨੇ ਸਿਹਤ ਵਿਭਾਗ ਨੂੰ ਰੈਲੀ ਦੇ ਅਖ਼ੀਰ ਵਿਚ ਕੋਵਿਡ ਜਾਂਚ ਲਈ ਟੀਮਾਂ ਤਾਇਨਾਤ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਖੰਨਾ 'ਚ ਸਬਜ਼ੀ ਵਿਕਰੇਤਾ ਦਾ ਬੇਰਹਿਮੀ ਨਾਲ ਕਤਲ, ਰਾਹ 'ਚ ਪਈ ਮਿਲੀ ਲਾਸ਼ (ਤਸਵੀਰਾਂ)
ਉਨ੍ਹਾਂ ਪੁਲਸ ਵਿਭਾਗ ਨੂੰ ਹਦਾਇਤ ਕੀਤੀ ਕਿ ਰੈਲੀ ਦੌਰਾਨ ਵਿਚੋਲਿਆਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦਾ ਵਿਸ਼ੇਸ਼ ਸੈੱਲ ਸਰਗਰਮ ਕੀਤਾ ਜਾਵੇ। ਉਨ੍ਹਾਂ ਸੀ-ਪਾਈਟ ਨੂੰ ਨੌਜਵਾਨਾਂ ਨੂੰ ਰੈਲੀ ਲਈ ਸਿਖਲਾਈ ਦੇਣ ਲਈ ਵੀ ਕਿਹਾ।
ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਘਟਨਾ, ਛੁੱਟੀ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ 'ਚ ਡਿਗੇ
ਇਸ ਮੌਕੇ ਫ਼ੌਜ ਭਰਤੀ ਦਫ਼ਤਰ ਲੁਧਿਆਣਾ ਤੋਂ ਕਰਨਲ ਸੰਜੀਵ, ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਮੋਹਾਲੀ ਮੀਨਾਕਸ਼ੀ ਗੋਇਲ, ਡੀ. ਐੱਸ. ਪੀ. (ਹੈੱਡ ਕੁਆਰਟਰ) ਮਨਵੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਾ. ਜਰਨੈਲ ਸਿੰਘ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ