ਆਰਮੀ ਅਧਿਕਾਰੀ ਦੀ ਪਤਨੀ ਦੀ ਚੇਨੀ ਝਪਟੀ

Wednesday, Sep 13, 2017 - 07:06 AM (IST)

ਜਲੰਧਰ, (ਮਹੇਸ਼)- ਰਣਜੀਤ ਇਨਕਲੇਵ (ਦੀਪ ਨਗਰ) ਵਿਖੇ ਮੰਗਲਵਾਰ ਦੇਰ ਸ਼ਾਮ ਨੂੰ ਮੋਟਰਸਾਈਕਲ ਸਵਾਰ ਇਕ ਨੌਜਵਾਨ ਰਿਟਾਇਰਡ ਆਰਮੀ ਅਧਿਕਾਰੀ ਦੀ ਪਤਨੀ ਦੀ ਚੇਨੀ ਝਪਟ ਕੇ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ  ਸੁਖਦੇਵ ਸਿੰਘ ਔਲਖ ਅਤੇ ਪਰਾਗਪੁਰ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੂੰ ਰੇਨੂ ਕੱਕੜ ਪਤਨੀ ਸਤਪਾਲ ਕੱਕੜ ਰਿਟਾਇਰਡ ਆਰਮੀ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਸੀ। ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ। ਪਹਿਲਾਂ ਉਸ ਨੇ ਉਸ ਦੇ ਆਲੇ-ਦੁਆਲੇ ਮੋਟਰਸਾਈਕਲ ਘੁਮਾਇਆ ਅਤੇ ਬਾਅਦ ਵਿਚ ਚੇਨੀ ਝਪਟ ਕੇ ਉਥੋਂ ਫਰਾਰ ਹੋ ਗਿਆ। ਕਾਫੀ ਦੇਰ ਤਕ ਪੁਲਸ ਪਾਰਟੀ ਘਟਨਾ ਵਾਲੀ ਥਾਂ 'ਤੇ ਜਾਂਚ ਕਰਦੀ ਰਹੀ ਪਰ ਫਰਾਰ ਲੁਟੇਰੇ ਦਾ ਹਾਲੇ ਤਕ ਕੋਈ ਸੁਰਾਗ ਨਹੀਂ ਮਿਲਿਆ ਹੈ।  ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਨੇ ਕਿਹਾ ਹੈ ਕਿ ਰਿਟਾਇਰਡ ਆਰਮੀ ਅਧਿਕਾਰੀ ਦੀ ਪਤਨੀ ਦੇ ਬਿਆਨਾਂ 'ਤੇ ਥਾਣਾ ਸਦਰ ਵਿਚ ਲੁਟੇਰੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਕੱਢੀ ਜਾ ਰਹੀ ਹੈ।


Related News