Punjab: ਅਗਨੀਵੀਰ ਦੀ ਟ੍ਰੇਨਿੰਗ ਦੇਣ ਵਾਲੇ ਫ਼ੌਜੀ ਨਾਲ ਵਾਪਰਿਆ ਅਜੀਬ ਭਾਣਾ, ਮਾਮਲਾ ਜਾਣ ਹੋਵੋਗੇ ਹੈਰਾਨ

Monday, Apr 21, 2025 - 11:01 AM (IST)

Punjab: ਅਗਨੀਵੀਰ ਦੀ ਟ੍ਰੇਨਿੰਗ ਦੇਣ ਵਾਲੇ ਫ਼ੌਜੀ ਨਾਲ ਵਾਪਰਿਆ ਅਜੀਬ ਭਾਣਾ, ਮਾਮਲਾ ਜਾਣ ਹੋਵੋਗੇ ਹੈਰਾਨ

ਗੋਰਾਇਆ (ਮੁਨੀਸ਼)-ਅਗਨੀਵੀਰ ਦੀ ਟ੍ਰੇਨਿੰਗ ਦੇਣ ਵਾਲੇ ਜੰਮੂ-ਕਸ਼ਮੀਰ, ਜਲੰਧਰ ਤੋਂ ਬਾਅਦ ਨਾਗਪੁਰ ਵਿਚ ਤਾਇਨਾਤ ਗੋਰਾਇਆ ਦੇ ਪਿੰਡ ਵਿਰਕਾਂ ਦਾ ਰਹਿਣ ਵਾਲਾ ਆਰਮੀ ਦਾ 33 ਸਾਲਾ ਜਵਾਨ ਸ਼ੈਲੇਸ਼ 6 ਦਿਨਾਂ ਤੋਂ ਸ਼ੱਕੀ ਹਾਲਾਤ ’ਚ ਲਾਪਤਾ ਹੈ। ਫ਼ੌਜੀ ਜਵਾਨ ਦੇ ਲਾਪਤਾ ਹੋਣ 'ਤੇ ਜਿਸ ਕਾਰਨ ਜਿੱਥੇ ਪਰਿਵਾਰ ਪ੍ਰੇਸ਼ਾਨ ਹੈ, ਉਥੇ ਹੀ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਨਾ ਤਾਂ ਜੀ. ਆਰ. ਪੀ. ਪੁਲਸ, ਨਾ ਹੀ ਪੰਜਾਬ ਪੁਲਸ ਉਨ੍ਹਾਂ ਦੀ ਕੋਈ ਸੁਣਵਾਈ ਕਰ ਰਿਹਾ ਹੈ। ਦਰਅਸਲ ਸ਼ੈਲੇਸ਼ ਨਾਗਪੁਰ ਵਿਚ ਆਰਮੀ ’ਚ ਨਾਇਕ ਦੀ ਪੋਸਟ ’ਤੇ ਤਾਇਨਾਤ ਹੈ ਅਤੇ ਉਹ ਮਾਰਚ ਮਹੀਨੇ ਛੁੱਟੀ ’ਤੇ ਘਰ ਆਇਆ ਹੋਇਆ ਸੀ। ਫ਼ੌਜੀ ਅਗਲੇ ਸਾਲ ਰਿਟਾਇਰਮੈਂਟ ਹੈ। 14 ਅਪ੍ਰੈਲ ਨੂੰ ਫਗਵਾੜਾ ਸਟੇਸ਼ਨ ’ਤੇ ਆਪਣੇ ਡਿਊਟੀ ਲਈ ਰਵਾਨਾ ਹੋਣ ਲਈ ਟ੍ਰੇਨ ਫੜਨ ਲਈ ਗਿਆ ਸੀ। ਉਸ ਦੀ ਪਤਨੀ ਸੀਮਾ ਅਤੇ ਭਰਾ ਨੇ ਦੱਸਿਆ ਸਵੇਰੇ 8.30 ਵਜੇ ਸ਼ੈਲੇਸ਼ ਘਰੋਂ ਫਗਵਾੜਾ ਲਈ ਗਿਆ ਸੀ, ਜਿੱਥੋਂ ਉਸ ਨੇ ਟ੍ਰੇਨ ਫੜੀ। ਡੇਢ ਘੰਟੇ ਬਾਅਦ ਉਸ ਦੀ ਪਤਨੀ ਨੇ ਸ਼ੈਲੇਸ਼ ਨੂੰ ਜਦੋਂ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆਉਣ ਲੱਗਾ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

PunjabKesari

ਉਨ੍ਹਾਂ ਦੱਸਿਆ ਕਿ ਸ਼ੈਲੇਸ਼ ਨੇ ਦਿੱਲੀ ਤੱਕ ਪੱਛਮੀ ਐਕਸਪ੍ਰੈੱਸ ’ਚ ਜਰਨਲ ਡੱਬੇ ’ਚ ਜਾਣਾ ਸੀ, ਜਿਸ ਤੋਂ ਬਾਅਦ ਦਿੱਲੀ ਤੋਂ ਨਾਗਪੁਰ ਲਈ ਉਸ ਦੀ ਟ੍ਰੇਨ ਹੋਰ ਸੀ, ਜਿਸ ’ਚ ਉਸ ਦੀ ਰਿਜ਼ਰਵੇਸ਼ਨ ਹੋਈ ਸੀ ਪਰ ਨਾਗਪੁਰ ਤੋਂ ਆਰਮੀ ’ਚੋਂ ਕਰਨਲ ਦਾ ਫੋਨ ਆਉਣ ’ਤੇ ਪਤਾ ਲੱਗਾ ਕਿ ਸ਼ੈਲੇਸ਼ ਆਪਣੀ ਡਿਊਟੀ ’ਤੇ ਪਹੁੰਚਿਆ ਹੀ ਨਹੀਂ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਫਗਵਾੜਾ ਰੇਲਵੇ ਸਟੇਸ਼ਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਮੰਗੀ ਤਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਸੀ. ਸੀ. ਟੀ. ਵੀ. ਕੈਮਰੇ ਬੰਦ ਪਏ ਹੋਏ ਹਨ।

ਇਹ ਵੀ ਪੜ੍ਹੋ: ਨਵੀਂ ਮੁਸੀਬਤ 'ਚ ਘਿਰਣਗੇ ਪੰਜਾਬ ਵਾਸੀ! ਬੰਦ ਹੋਣ ਜਾ ਰਹੇ ਨੇ ਇਹ ਰਸਤੇ, ਜਾਰੀ ਹੋਈ ਡੈੱਡਲਾਈਨ

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗ੍ਰਨੇਡ ਧਮਾਕੇ ਹੋ ਰਹੇ ਹਨ। ਸੁਰੱਖਿਆ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਕਿਸ ਤਰੀਕੇ ਨਾਲ ਲਾਪ੍ਰਵਾਹੀ ਵਰਤ ਸਕਦਾ ਹੈ। ਉਨ੍ਹਾਂ ਜੀ. ਆਰ. ਪੀ. ਪੁਲਸ ਨੂੰ ਵੀ ਸ਼ਿਕਾਇਤ ਦੇ ਕੇ ਆਏ, ਜੋ ਉਨ੍ਹਾਂ ਨੂੰ ਪੰਜਾਬ ਪੁਲਸ ਵੱਲ ਭੇਜੀ ਜਾ ਰਹੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਅੱਜ 6 ਦਿਨ ਤੋਂ ਸ਼ਲੇਸ਼ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ। ਨਾ ਹੀ ਉਸ ਦਾ ਫ਼ੋ ਲੱਗ ਰਿਹਾ ਹੈ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋ ਰਿਹਾ ਹੈ, ਜਿਸ ਕਾਰਨ ਪਰਿਵਾਰ ਕਾਫ਼ੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਨਾਗਪੁਰ ਤੋਂ ਕਰਨਲ ਨੇ ਦੱਸਿਆ ਕਿ ਜਿਸ ਟ੍ਰੇਨ ’ਚ ਸ਼ੈਲੇਸ਼ ਦੀ ਬੁਕਿੰਗ ਦਿੱਲੀ ਤੋਂ ਹੋਈ ਸੀ, ਉਹ ਸੀਟ ਖਾਲੀ ਹੀ ਆਈ ਹੈ, ਜੋ ਉਨ੍ਹਾਂ ਨੇ ਰੇਲਵੇ ਤੋਂ ਚੈੱਕ ਕਰਵਾਇਆ ਸੀ। ਪਰਿਵਾਰ ਨੇ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਆਰਮੀ ਦੇ ਨੌਜਵਾਨ ਦੀ ਮਿਸਿੰਗ ਨੂੰ ਲੈ ਕੇ ਹੀ ਜੀ. ਆਰ. ਪੀ. ਅਤੇ ਪੰਜਾਬ ਪੁਲਸ ਗੰਭੀਰ ਨਹੀਂ ਹੈ ਤਾਂ ਆਮ ਲੋਕਾਂ ਪ੍ਰਤੀ ਕਿੰਨੀ ਕੁ ਗੰਭੀਰ ਹੋਵੇਗੀ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਸ਼ੈਲੇਸ਼ ਦੀ ਭਾਲ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਨਵੇਂ ਵਿਵਾਦ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੋਸਟ ਕੀਤੀ ਅਜਿਹੀ ਵੀਡੀਓ ਕਿ ਮਚ ਗਈ ਤਰਥੱਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News