ਚੀਨ ਦੇ ਬਾਰਡਰ ਤੋਂ ਆਈ ਦੁਖ਼ਦਾਈ ਖ਼ਬਰ, ਪੰਜਾਬ ਦੇ ਪੁੱਤ ਨੇ ਦੇਸ਼ ਲਈ ਕੁਰਬਾਨ ਕੀਤੀ ਜਾਨ (ਤਸਵੀਰਾਂ)

Saturday, Mar 06, 2021 - 09:42 AM (IST)

ਚੀਨ ਦੇ ਬਾਰਡਰ ਤੋਂ ਆਈ ਦੁਖ਼ਦਾਈ ਖ਼ਬਰ, ਪੰਜਾਬ ਦੇ ਪੁੱਤ ਨੇ ਦੇਸ਼ ਲਈ ਕੁਰਬਾਨ ਕੀਤੀ ਜਾਨ (ਤਸਵੀਰਾਂ)

ਫਤਿਹਗੜ੍ਹ ਸਾਹਿਬ (ਵਿਪਨ) : ਚੀਨ ਦੇ ਬਾਰਡਰ ਤੋਂ ਇਕ ਦੁਖ਼ਦਾਈ ਖ਼ਬਰ ਆਈ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਸਥਿਤ ਪਿੰਡ ਅਰਾਈਆਂ ਦੇ ਫ਼ੌਜੀ ਜਵਾਨ ਨੇ ਦੇਸ਼ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਫ਼ੌਜ 'ਚ ਬਤੌਰ ਹੌਲਦਾਰ ਸੇਵਾਵਾਂ ਨਿਭਾਅ ਰਹੇ ਗੁਰਜੰਟ ਸਿੰਘ ਨੇ ਚੀਨ ਦੀ ਸਰਹੱਦ 'ਤੇ ਸ਼ਹਾਦਤ ਦੇ ਦਿੱਤੀ। ਗੁਰਜੰਟ ਸਿੰਘ 17 ਸਾਲਾਂ ਤੋਂ ਭਾਰਤੀ ਫ਼ੌਜ 'ਚ ਸੇਵਾਵਾਂ ਨਿਭਾਅ ਰਿਹਾ ਸੀ।

ਇਹ ਵੀ ਪੜ੍ਹੋ : ਬੂਟੀਕ 'ਚ ਇਸ ਜਨਾਨੀ ਦੀ ਹਰਕਤ ਨੇ ਸਭ ਨੂੰ ਕੀਤਾ ਹੈਰਾਨ, ਕੈਮਰੇ 'ਚ ਕੈਦ ਹੋਇਆ ਕਾਰਨਾਮਾ

PunjabKesari

ਜਦੋਂ ਗੁਰਜੰਟ ਸਿੰਘ ਦੀ ਸ਼ਹਾਦਤ ਦੀ ਖ਼ਬਰ ਪਿੰਡ 'ਚ ਪੁੱਜੀ ਤਾਂ ਸਾਰੇ ਹੀ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਸ਼ਹੀਦ ਦੇ ਪਿਤਾ ਸੰਤੋਖ ਸਿੰਘ ਬਵੀ ਸਾਬਕਾ ਫ਼ੌਜੀ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਗੁਰਜੰਟ ਦੀਵਾਲੀ ਦੀ ਛੁੱਟੀ 'ਤੇ ਹੀ ਘਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹੌਲਦਾਰ ਗੁਰਜੰਟ ਸਿੰਘ ਚੀਨ ਦੀ ਸਰਹੱਦ 'ਤੇ ਡਿਊਟੀ ਕਰ ਰਿਹਾ ਸੀ ਅਤੇ ਉਚਾਈ 'ਤੇ ਡਿਊਟੀ ਹੋਣ ਕਾਰਨ ਆਕਸੀਜਨ ਦੀ ਕਮੀ ਦੇ ਚੱਲਦਿਆਂ ਉਸ ਨੂੰ ਸਾਹ ਦੀ ਸਮੱਸਿਆ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਸਿਰ ਚੜ੍ਹੇ 'ਕਰਜ਼ੇ' ਬਾਰੇ ਹੋਇਆ ਵੱਡਾ ਖ਼ੁਲਾਸਾ, ਭਵਿੱਖ 'ਚ ਵਿਗੜ ਸਕਦੇ ਨੇ ਹਾਲਾਤ

PunjabKesari

ਸ਼ਹੀਦ ਆਪਣੇ ਪਿੱਛੇ 12 ਸਾਲਾਂ ਦੀ ਧੀ ਅਤੇ 7 ਸਾਲਾਂ ਦਾ ਪੁੱਤਰ ਛੱਡ ਗਿਆ ਹੈ। ਸ਼ਹੀਦ ਦੀ ਮ੍ਰਿਤਕ ਦੇਹ 2 ਦਿਨਾਂ ਬਾਅਦ ਪਿੰਡ ਪੁੱਜੇਗੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਰਾਜੂ ਖੰਨਾ ਵੀ ਪਹੁੰਚੇ।

ਇਹ ਵੀ ਪੜ੍ਹੋ : ਖ਼ੌਫਨਾਕ : ਜਿਊਣ-ਮਰਨ ਦੀਆਂ ਕਸਮਾਂ ਖਾਣ ਵਾਲਾ ਪਤੀ ਅਜਿਹਾ ਕਾਰਾ ਕਰੇਗਾ, ਪਤਨੀ ਨੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਸ਼ਹੀਦ ਗੁਰਜੰਟ ਸਿੰਘ ਦੇ ਚਾਚੇ ਮਾਸਟਰ ਅਮਰੀਕ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੇਸ਼ ਨੂੰ ਪਿਆਰ ਕਰਨ ਵਾਲਾ ਸੀ ਅਤੇ ਅੱਜ ਉਹ ਦੇਸ਼ ਲਈ ਸ਼ਹੀਦ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਦੀ ਘਾਟ ਤਾਂ ਪੂਰੀ ਨਹੀਂ ਹੋਵੇਗੀ ਪਰ ਉਸ ਦੀ ਸ਼ਹੀਦੀ 'ਤੇ ਸਭ ਨੂੰ ਮਾਣ ਰਹੇਗਾ।
ਨੋਟ : ਦੇਸ਼ ਦੀ ਸੁਰੱਖਿਆ ਖ਼ਾਤਰ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਬਾਰੇ ਦਿਓ ਆਪਣੀ ਰਾਏ
 


author

Babita

Content Editor

Related News