ਛੁੱਟੀ ਆਏ ਫੌਜੀ ਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

Saturday, Feb 24, 2024 - 10:20 PM (IST)

ਛੁੱਟੀ ਆਏ ਫੌਜੀ ਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਬਹਿਰਾਮਪੁਰ( ਗੋਰਾਇਆ)- ਨੇੜਲੇ ਪਿੰਡ ਭਾਗੋਕਾਵਾਂ ਦਾ ਰਹਿਣ ਵਾਲਾ ਇੱਕ ਫੌਜ ਦੀ 15 ਪੰਜਾਬ ਰੈਜੀਮੈਂਟ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਜਵਾਨ ਜੋ ਪਿਛਲੇ 2 ਸਾਲਾਂ ਤੋਂ ਸ਼੍ਰੀਨਗਰ ਵਿਖੇ 7 ਆਰ. ਆਰ ਵਿੱਚ ਡਿਊਟੀ ਨਿਭਾ ਰਿਹਾ ਸੀ, ਪਿਛਲੇ ਦਿਨ ਹੀ 9 ਮਹੀਨੇ ਉਪਰੰਤ ਘਰ ਛੁੱਟੀ ਕੱਟਣ ਆਇਆ ਸੀ ਅਤੇ ਮਾਪੇ ਚਾਵਾਂ ਨਾਲ ਵਿਆਹ ਕਰਨ ਦੀ ਸਲਾਹ ਕਰ ਰਹੇ ਸਨ ਤਾਂ ਅੱਜ ਅਚਾਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ । ਉਸ ਦੇ ਜੱਦੀ ਪਿੰਡ ਭਾਗੋਕਾਵਾਂ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਫੌਜ ਦੇ ਜਵਾਨਾਂ ਵੱਲੋਂ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ : ਮੁਕੇਰੀਆਂ 'ਚ ਪਹਿਲੀ 'ਸਰਕਾਰ-ਵਪਾਰ ਮਿਲਣੀ' ਦੌਰਾਨ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

PunjabKesari

ਇਸ ਮੌਕੇ ਗੱਲਬਾਤ ਕਰਦੇ ਹੋਏ ਫੌਜੀ ਜਵਾਨ ਦੇ ਪਿਤਾ ਹੌਲਦਾਰ ਸਰੂਪ ਸਿੰਘ, ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਅਜੇ ਕਰੀਬ ਪੰਜ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਰਾਮਗੜ੍ਹ ਸੈਂਟਰ ਤੋਂ ਟ੍ਰੇਨਿੰਗ ਪੂਰੀ ਕਰਨ ਉਪਰੰਤ ਇਸ ਨੂੰ ਯੂਨਿਟ 15 ਪੰਜਾਬ ਰੈਜੀਮੈਂਟ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ । ਪਿਛਲੇ ਕਰੀਬ 2 ਸਾਲਾਂ ਤੋਂ ਸ਼੍ਰੀਨਗਰ ਵਿਖੇ ਨਿਭਾ ਰਿਹਾ ਸੀ। 9 ਮਹੀਨੇ ਬਾਅਦ ਅਜੇ ਪਿਛਲੇ ਦਿਨੀ ਹੀ ਪਿੰਡ ਛੁੱਟੀ ਕੱਟਣ ਲਈ ਘਰ ਆਇਆ ਸੀ, ਪਰ ਅੱਜ ਅਚਾਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

PunjabKesari

ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਫੌਜੀ ਲਖਵਿੰਦਰ ਸਿੰਘ (23) ਬਹੁਤ ਛੋਟੀ ਉਮਰ ਵਿੱਚ ਹੀ ਫੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਅਜੇ ਕੁਵਾਰਾ ਸੀ । ਪਰਿਵਾਰ ਵੱਲੋਂ ਇਸ ਦੇ ਵਿਆਹ ਕਰਨ ਦੀ ਸਲਾਹ ਕੀਤੀ ਜਾ ਰਹੀ ਸੀ, ਪਰ ਪਰਮਾਤਮਾ ਨੂੰ ਕੋਈ ਹੋਰ ਹੀ ਭਾਣਾ ਮਨਜ਼ੂਰ ਸੀ। ਸੰਸਕਾਰ ਦੌਰਾਨ ਭੈਣ ਵੱਲੋਂ ਆਪਣੇ ਭਰਾ ਫੌਜੀ ਨੂੰ ਸ਼ੇਹਰਾ ਲਾ ਕੇ ਵਿਆਹ ਦੀਆਂ ਪੂਰੀਆਂ ਰੀਤੀ ਰਸਮਾਂ ਕੀਤੀਆਂ ਗਈਆਂ । ਇਸ ਮੌਕੇ ਰੈਜੀਮੈਂਟ ਦੇ ਜਵਾਨਾਂ ਅਤੇ ਤਿੱਬੜੀ ਕੈਂਟ ਤੋਂ ਆਏ ਫੌਜ ਸਲਾਮੀ ਜਵਾਨਾਂ ਵੱਲੋਂ ਪੂਰੀ ਨੀਤੀ ਰਸਮ ਦੇ ਨਾਲ ਅੰਤਿਮ ਸੰਸਕਾਰ ਮੌਕੇ ਫੌਜ ਦੇ ਲੈਫਟੀਨੈਂਟ ਕਰਨਲ ਵਿਕਾਸ ਕੁਮਾਰ ਸਿੰਘ ਸਮੇਤ ਸੂਬੇਦਾਰ ਮੇਜਰ ਦਲੇਰ ਸਿੰਘ, ਸੂਬੇਦਾਰ ਚਰਨਜੀਤ ਸਿੰਘ, ਸੂਬੇਦਾਰ ਅੰਮ੍ਰਿਤਪਾਲ ਸਿੰਘ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਮਾਤਾ ਪਰਮਜੀਤ ਕੌਰ, ਸਰੂਪ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ, ਸੂਬਾ ਸਿੰਘ, ਕੁਲਜੀਤ ਸਿੰਘ ,ਬਲਵਿੰਦਰ ਸਿੰਘ, ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਪਿੰਡ ਦੇ ਲੋਕ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News