ਦੁਰਾਂਤੋ ਐਕਸਪ੍ਰੈੱਸ ਦੀ ਲਪੇਟ ''ਚ ਆਇਆ ਫੌਜ ਦਾ ਹੌਲਦਾਰ
Friday, Dec 08, 2017 - 07:54 AM (IST)
ਜਲੰਧਰ, (ਮਹੇਸ਼)- ਫੌਜ ਦਾ ਇਕ ਹੌਲਦਾਰ ਸੁੱਚੀ ਪਿੰਡ ਰੇਲ ਟਰੈਕ 'ਤੇ ਬੁੱਧਵਾਰ ਦੇਰ ਰਾਤ ਨੂੰ ਜੰਮੂ ਤੋਂ ਦਿੱਲੀ ਜਾ ਰਹੀ ਦੁਰਾਂਤੋ ਐਕਸਪੈੱਸ ਟਰੇਨ ਦੇ ਹੇਠਾਂ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਰੇਲਵੇ ਪੁਲਸ ਚੌਕੀ ਜਲੰਧਰ ਕੈਂਟ ਦੇ ਮੁਖੀ ਅਸ਼ੋਕ ਕੁਮਾਰ ਤੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਟਰੇਨ ਦੇ ਗਾਰਡ ਵੱਲੋਂ ਹੌਲਦਾਰ ਜੋਗਿੰਦਰ ਸਿੰਘ (40) ਪੁੱਤਰ ਮੰਗਲ ਸਿੰਘ ਵਾਸੀ ਪਿੰਡ ਨਰਾਸਨ ਥਾਣਾ ਮਾਹਿਲਪੁਰ ਜ਼ਿਲਾ ਹੁਸ਼ਿਆਰਪੁਰ ਨੂੰ ਜ਼ਖਮੀ ਹਾਲਤ 'ਚ ਰੇਲਵੇ ਹਸਪਤਾਲ ਕੈਂਟ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਮਿਲਟਰੀ ਹਸਪਤਾਲ ਕੈਂਟ ਲਿਜਾਇਆ ਗਿਆ। ਉਥੇ ਉਹ ਇਲਾਜ ਅਧੀਨ ਹੈ। ਜੋਗਿੰਦਰ ਸਿੰਘ 104 ਇੰਜੀਨੀਰਿੰਗ ਰੈਜੀਮੈਂਟ ਦੀਮਾਪੁਰ (ਆਸਾਮ) 'ਚ ਤਾਇਨਾਤ ਹੈ।
