ਫੌਜ ਵੱਲੋਂ ਮਿੰਨੀ ਮੈਰਾਥਨ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਆਯੋਜਿਤ

01/21/2018 5:45:14 PM

ਲੁਧਿਆਣਾ (ਹਿਤੇਸ਼)— ਆਰਮੀ ਦਿਵਸ ਤਹਿਤ ਮਨਾਏ ਜਾ ਰਹੇ ''ਆਪਣੀ ਫੌਜ ਨੂੰ ਜਾਣੋ'' ਸਮਾਗਮ ਦਾ ਆਯੋਜਨ ਲੁਧਿਆਣਾ ਮਿਲਟਰੀ ਸਟੇਸ਼ਨ ਵਿਖੇ ਕੀਤਾ ਗਿਆ, ਜਿਸ ਵਿੱਚ ਹਥਿਆਰਾਂ ਦੇ ਪ੍ਰਦਰਸ਼ਨੀ ਦਿਖਾਈ ਗਈ ਅਤੇ ਮਿੰਨੀ ਮੈਰਾਥਨ ਦੌੜ, ਜਿਸ ਵਿੱਚ ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਦੁਆਰਾਂ ਭਾਗ ਲਿਆ ਗਿਆ। ਇਸ ਸਮਾਗਮ ਦਾ ਮੁੱਖ ਮੰਤਵ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾਂ ਨੂੰ ਜਾਗ੍ਰਿਤ ਕਰਨਾ ਹੈ ਅਤੇ ਬੱਚਿਆਂ ਨੂੰ ਫੌਜ 'ਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ। ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਮਨੀਸ਼ ਅਰੋੜਾ ਵੱਲੋਂ ਮਿੰਨੀ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਵਾਇਆ ਗਿਆ। ਇਸ ਮੈਰਾਥਨ 'ਚ 2.4 ਕਿਲੋਮੀਟਰ, 5 ਕਿਲੋਮੀਟਰ ਅਤੇ 15 ਕਿਲੋਮੀਟਰ ਦੌੜਰੱਖੀ ਗਈ ਸੀ, ਇਨ੍ਹਾਂ ਦੌੜਾਂ 'ਚ 10 ਸਕੂਲਾਂ ਦੇ 650 ਦੇ ਕਰੀਬ ਬੱਚਿਆਂ, 270 ਜਵਾਨਾਂ ਅਤੇ 150 ਬਜ਼ੁਰਗਾਂ ਨੇ ਹਿੱਸਾ ਲਿਆ। 

PunjabKesari
ਇਹ ਦੌੜਾਂ ਲੁਧਿਆਣਾ ਮਿਲਟਰੀ ਸਟੇਸ਼ਨ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਸਟੇਡੀਅਮ, ਫੁਹਾਰਾ ਚੌਂਕ, ਪੀ. ਏ. ਯੂ. ਗੇਟ ਨੰਬਰ 4, ਆਰਤੀ ਸਿਨੇਮਾ, ਭਾਰਤ ਨਗਰ ਚੌਂਕ ਤੋਂ ਹੁੰਦੇ ਹੋਏ ਮਿਲਟਰੀ ਸਟੇਸ਼ਨ ਖਤਮ ਹੋਈਆਂ। ਮੈਰਾਥਨ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਟਰੈਫਿਕ ਅਤੇ ਸੁਰੱਖਿਆ ਦੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਸਨ। ਇਸ ਤੋਂ ਬਾਅਦ ਬ੍ਰਿਗੇਡੀਅਰ ਮਨੀਸ਼ ਅਰੋੜਾ ਨੇ ਜੇਤੂਆਂ ਦਾ ਸਨਮਾਨ ਕੀਤਾ। ਇਸ ਮਿਲਟਰੀ ਸਟੇਸ਼ਨ 'ਚ ਆਰਮੀ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਦਿਖਾਈ ਗਈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।


Related News