ਬੂੜਾਗੁਜਰ ਵਾਸੀ ਫੌਜ ਦਾ ਜਵਾਨ ਰਾਜਸਥਾਨ ’ਚ ਸ਼ਹੀਦ, ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Sunday, Jun 06, 2021 - 06:53 PM (IST)
![ਬੂੜਾਗੁਜਰ ਵਾਸੀ ਫੌਜ ਦਾ ਜਵਾਨ ਰਾਜਸਥਾਨ ’ਚ ਸ਼ਹੀਦ, ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ](https://static.jagbani.com/multimedia/2021_6image_11_02_001997854death.jpg)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ ਪਵਨ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾਗੁਜਰ ਦਾ ਵਾਸੀ ਫੌਜ ਦਾ ਜਵਾਨ ਪ੍ਰਭਜੋਤ ਸਿੰਘ ਜੋ ਕਿ ਰਾਜਸਥਾਨ ਦੇ ਸੂਰਤਗੜ੍ਹ ਵਿਚ ਤਾਇਨਾਤ ਸੀ ਸ਼ਹੀਦ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਭਜੋਤ ਸਿੰਘ ਛੇ ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ। ਉਸ ਦਾ ਵਿਆਹ ਕਰੀਬ ਪੰਜ ਮਹੀਨੇ ਪਹਿਲਾਂ ਹੋਇਆ ਸੀ। ਬੰਬ ਫਟਣ ਕਾਰਨ ਡਿਊਟੀ ’ਤੇ ਤਾਇਨਾਤ ਜਵਾਨ ਸ਼ਹੀਦੀ ਪਾ ਗਿਆ। ਪ੍ਰ
ਇਹ ਵੀ ਪੜ੍ਹੋ: ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਭਜੋਤ ਦਾ ਦੇਹ ਨੂੰ ਪਿੰਡ ਲਿਆਂਦਾ ਗਿਆ ਜਿਥੇ ਉਸ ਦਾ ਅੱਜ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। 25 ਸਾਲ ਦਾ ਪ੍ਰਭਜੋਤ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਇਹ ਵੀ ਪੜ੍ਹੋ: ਛੋਟੀ ਉਮਰੇ ਸਖ਼ਤ ਮਿਹਨਤ ਕਰ ਰਹੇ ਮਾਸੂਮ ਭੈਣ-ਭਰਾ, ਵੱਡੇ ਹੋ ਕੇ ਦੇਸ਼ ਲਈ ਲੜਣ ਦਾ ਸੁਫ਼ਨਾ