ਰਾਜ਼ੀਨਾਮਾ ਕਰਨ ਆਈਆਂ ਦੋ ਧਿਰਾਂ ''ਚ ਝਗੜਾ, ਇਕ ਧਿਰ ਨੇ ਦੂਜੀ ਧਿਰ ਦੇ ਨੌਜਵਾਨ ਦੀ ਉਂਗਲ ਵੱਢੀ
Tuesday, Nov 10, 2020 - 06:16 PM (IST)
ਜਲੰਧਰ (ਮ੍ਰਿਦੁਲ) : ਥਾਣਾ ਨੰਬਰ 6 ਅਧੀਨ ਪ੍ਰਿਥਵੀ ਪਲੈਨੇਟ ਨੇੜੇ ਰਾਜ਼ੀਨਾਮਾ ਕਰਨ ਆਈਆਂ 2 ਧਿਰਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਇਕ ਧਿਰ ਵੱਲੋਂ ਆਏ ਨੌਜਵਾਨਾਂ ਨੇ ਦੂਜੀ ਧਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਥਾਣਾ ਨੰਬਰ 6 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਿਦੱਤੀ ਹੈ। ਫਿਲਹਾਲ ਪੀੜਤਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐੱਸ. ਐੱਚ. ਓ. ਸੁਰਜੀਤ ਗਿੱਲ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਦੋ ਧਿਰਾਂ ਦਾ ਕਿਸੇ ਲੜਕੀ ਨੂੰ ਲੈ ਕੇ ਰਾਜ਼ੀਨਾਮੇ ਦਾ ਸਮਾਂ ਰੱਖਿਆ ਗਿਆ ਸੀ। ਜਦੋਂ ਰਾਤ ਸਮੇਂ ਇਕ ਧਿਰ ਵੱਲੋਂ 4 ਨੌਜਵਾਨ ਆਏ ਤਾਂ ਦੂਜੀ ਧਿਰ ਵੱਲੋਂ ਆਏ 10 ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੀੜਤ ਧਿਰ ਵੱਲੋਂ ਆਏ ਨੌਜਵਾਨ ਜਤਿਨ, ਦਿਨੇਸ਼ ਕੁਮਾਰ, ਹੇਮੰਤ ਅਤੇ ਮਾਨਿਕ ਜ਼ਖ਼ਮੀ ਹੋ ਗਏ। ਹਾਲਾਂਕਿ ਮੌਕੇ ਉੱਤੋਂ ਉਨ੍ਹਾਂ ਦੇ ਇਕ ਦਿਲਪ੍ਰੀਤ ਨਾਂ ਦੇ ਦੋਸਤ ਨੇ ਝਗੜੇ ਤੋਂ ਬਾਅਦ ਚਾਰਾਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ ਪੀੜਤ ਜਤਿਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਟਿਕਟਾਕ ਸਟਾਰ 'ਤੇ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਸਮੇਤ ਤਿੰਨ ਕਾਬੂ
ਝਗੜੇ 'ਚ ਉਸ ਦੇ ਸੱਜੇ ਹੱਥ ਦੀ ਉਂਗਲੀ ਵੱਢੀ ਗਈ ਸੀ, ਜਿਸ ਕਾਰਣ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਝਗੜੇ ਦੌਰਾਨ ਦੂਜੀ ਧਿਰ ਦੇ ਮੁਲਜ਼ਮਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪੱਖ ਦਾ ਬਿਆਨ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : 'ਬਠਿੰਡਾ 'ਚ ਜ਼ਹਿਰੀਲੇ ਧੂੰਏਂ ਦੀ ਵਰਖਾ', ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ