ਪੰਜਾਬ ਰਹਿੰਦੇ ਆਸ਼ਿਕ ਨੂੰ ਮਿਲਣ ਆਈ Argentina ਦੀ ਗੋਰੀ! ਅੱਗਿਓਂ ਮੁੰਡੇ ਨੇ...
Wednesday, Nov 05, 2025 - 04:10 PM (IST)
ਲੁਧਿਆਣਾ (ਰਾਜ): ਅਰਜਨਟੀਨਾ ਤੋਂ ਪੰਜਾਬ ਆਈ ਇਕ ਮਹਿਲਾ ਨੂੰ ਉਸ ਦੇ ਲਿਵ-ਇਨ ਪਾਰਟਨਰ ਨੇ ਹੀ ਬੰਧਕ ਬਣਾ ਲਿਆ। ਇਸ ਦੌਰਾਨ ਉਸ ਨਾਲ ਕੁੱਟਮਾਰ ਹੋਈ ਤੇ ਉਸ ਦੇ ਬੱਚਿਆਂ ਨੂੰ ਵੀ ਵੱਖ ਕਰ ਦਿੱਤਾ ਗਿਆ। ਪੁਲਸ ਨੇ ਉਸ ਨੂੰ ਰੈਸਕਿਊ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - Breaking: ਭਾਖੜਾ ਨਹਿਰ 'ਚ ਨਾਰੀਅਲ-ਨਿਆਜ ਪਾਉਣ ਗਏ ਪੂਰੇ ਟੱਬਰ ਦਾ ਕਤਲ! ਰੂਹ ਕੰਬਾਅ ਦੇਵੇਗਾ ਪੂਰਾ ਮਾਮਲਾ
ਇਹ ਪਤਾ ਲੱਗਾ ਹੈ ਕਿ ਔਰਤ ਮਾਰਚ ਵਿਚ ਆਪਣੇ ਦੋ ਬੱਚਿਆਂ ਨਾਲ ਨੌਜਵਾਨ ਨੂੰ ਮਿਲਣ ਆਈ ਸੀ। ਜਿਸ ਤੋਂ ਬਾਅਦ ਨੌਜਵਾਨ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਨੂੰ ਵਾਪਸ ਨਹੀਂ ਜਾਣ ਦਿੱਤਾ। ਪਰੇਸ਼ਾਨ ਹੋ ਕੇ ਔਰਤ ਨੇ ਅਰਜਨਟੀਨਾ ਦੂਤਾਵਾਸ ਤੋਂ ਮਦਦ ਮੰਗੀ। ਐੱਸ.ਐੱਚ.ਓ. ਗੁਰਜੀਤ ਨੇ ਕਿਹਾ ਕਿ ਦੂਤਾਵਾਸ ਤੋਂ ਜਾਣਕਾਰੀ ਮਿਲਦੇ ਹੀ ਕਾਰਵਾਈ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਈ ਥਾਈਂ ਪੈ ਗਏ ਗੜੇ! ਸ਼ਾਮ ਵੇਲੇ ਅਚਾਨਕ ਬਦਲ ਗਿਆ ਮੌਸਮ, ਪੈ ਰਿਹਾ ਮੀਂਹ
ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਹਰਜਿੰਦਰ ਭੋਲਾ ਵਿਰੁੱਧ ਥਾਣਾ ਡਵੀਜ਼ਨ ਨੰਬਰ 2 ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੇਰ ਰਾਤ ਨੂੰ ਨੌਜਵਾਨ ਔਰਤ ਅਤੇ ਉਸ ਦੇ ਬੱਚਿਆਂ ਨੂੰ ਸਿਵਲ ਹਸਪਤਾਲ ਲੈ ਗਈ। ਮੁੱਢਲੇ ਇਲਾਜ ਤੋਂ ਬਾਅਦ, ਉਸ ਨੂੰ ਨਵੀਂ ਦਿੱਲੀ ਭੇਜ ਦਿੱਤਾ ਗਿਆ, ਜਿੱਥੋਂ ਉਸ ਨੂੰ ਉਸਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।
