UAE 'ਚ ਲੋਕਾਂ ਨੂੰ ਨੌਕਰੀਆਂ ਦੇ ਫਰਜ਼ੀਵਾੜੇ ਤੋਂ ਬਚਾਉਣ ਲਈ ਭਾਰਤ ਸਰਕਾਰ ਨੇ ਜਾਰੀ ਕੀਤੀ ਇਹ ਐਪ
Monday, Apr 05, 2021 - 08:27 PM (IST)
ਦੁਬਈ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਭਾਰਤ ਮੂਲ ਦੇ ਪ੍ਰਵਾਸੀਆਂ ਵੱਲੋਂ ਹਾਸਲ ਨੌਕਰੀ ਦੀ ਪੇਸ਼ਕਸ਼ ਨੂੰ ਹੁਣ ਦੁਹਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਸੰਚਾਲਿਤ ਇਕ ਐਪ ਰਾਹੀਂ ਪ੍ਰਮਾਣਿਤ ਕੀਤਾ ਜਾ ਰਿਹਾ ਹੈ। ਪ੍ਰੈੱਸ, ਸੂਚਨਾ, ਸੰਸਕ੍ਰਿਤੀ ਅਤੇ ਸਿੱਖਿਆ ਲਈ ਵਣਜ-ਦੂਤ ਸਿਧਾਰਥ ਕੁਮਾਰ ਬੈਰਾਲੀ ਨੇ ਕਿਹਾ ਕਿ ਨੌਕਰੀ ਪਾਉਣ ਵਾਲੇ ਆਪਣਾ ਪ੍ਰਸਤਾਵ ਪੱਤਰ ਇਕ ਪੀ. ਡੀ. ਐੱਫ. ਦੇ ਰੂਪ ਵਿਚ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ (ਪੀ. ਬੀ. ਐੱਸ. ਕੇ.) ਮੋਬਾਈਲ ਐਪ 'ਤੇ ਅਪਲੋਡ ਕਰ ਸਕਦੇ ਹਨ।
ਇਹ ਵੀ ਪੜੋ - ਜਾਰਡਨ 'ਚ ਤਖਤਾਪਲਟ ਨਾਕਾਮ, ਸਪੋਰਟ 'ਚ ਆਏ ਅਮਰੀਕਾ ਸਣੇ ਕਈ ਮੁਲਕ
ਉਨ੍ਹਾਂ ਅੱਗੇ ਆਖਿਆ ਕਿ ਕੌਂਸਲੇਟ ਜਨਰਲ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰੇਗਾ ਅਤੇ ਨੌਕਰੀ ਪਾਉਣ ਵਾਲਿਆਂ ਨੂੰ ਜਾਣਕਾਰੀ ਦੇਵੇਗਾ। ਇਸ ਸੇਵਾ ਨਾਲ ਨੌਕਰੀ ਵਿਚ ਹੋਣ ਵਾਲੀ ਧੋਖਾਧੜੀ 'ਤੇ ਪਾਬੰਦੀ ਲੱਗੇਗੀ। ਅਸੀਂ ਭਾਰਤੀ ਨਾਗਰਿਕਾਂ ਨੂੰ ਇਸ ਸੇਵਾ ਦੀ ਵਧ ਤੋਂ ਵਧ ਵਰਤੋਂ ਕਰਨ ਦਾ ਜ਼ਿਕਰ ਕਰਦੇ ਹਾਂ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਵੱਲੋਂ 21 ਜਨਵਰੀ ਨੂੰ ਲਾਂਚ ਕੀਤੀ ਗਈ ਪੀ. ਬੀ. ਐੱਸ. ਕੇ. ਐਪ ਨੂੰ ਬਾਰੇਲੀ ਮੁਤਾਬਕ ਲਾਂਚ ਤੋਂ ਬਾਅਦ ਹੀ ਵੱਡੀ ਗਿਣਤੀ ਵਿਚ ਡਾਊਨਲੋਡ ਕੀਤਾ ਗਿਆ ਹੈ। ਉਨ੍ਹਾਂ ਸਮਝਾਇਆ ਕਿ ਸਾਨੂੰ ਆਪਣੇ ਸਭ ਪਲੇਟਫਾਰਮਾਂ 'ਤੇ ਕਈ ਸਵਾਲ ਮਿਲਦੇ ਹਨ। ਮੌਜੂਦਾ ਵੇਲੇ ਵਿਚ ਜ਼ਿਆਦਾਤਰ ਲੇਬਰ ਸਬੰਧੀ ਮੁੱਦਿਆਂ ਦੀ ਪੁੱਛਗਿਛ, ਕੁਝ ਕਾਨੂੰਨੀ ਸਲਾਹ ਲਈ ਅਤੇ ਹੋਰ ਨੌਕਰੀ ਨਾਲ ਸਬੰਧਿਤ ਹਨ। ਜਾਬ ਆਫਰ ਲੈਟਰ ਜੇਨੁਇਨਿਟੀ ਤੋਂ ਇਲਾਵਾ ਐਪ ਮਹਿਲਾ ਕਾਮਿਆਂ, ਵਿਆਹ ਅਤੇ ਕਾਨੂੰਨੀ ਸਲਾਹ, ਵਰਕਰ ਸਬੰਧਿਤ ਮੁੱਦਿਆਂ, ਈ-ਮਾਇਗ੍ਰੇਟ, ਮੌਤ ਦਾ ਸਰਟੀਫਿਕੇਟ ਅਤੇ ਹੋਰਨਾਂ ਕੌਂਸਲਰ ਸੇਵਾਵਾਂ ਲਈ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ।
ਇਹ ਵੀ ਪੜੋ - ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ
ਉਨ੍ਹਾਂ ਅੱਗੇ ਆਖਿਆ ਕਿ ਵਿਅਕਤੀ ਪੀ. ਬੀ. ਐੱਸ. ਕੇ. ਕਰਮਚਾਰੀਆਂ ਨਾਲ ਚੈੱਟ ਕਰ ਸਕਦੇ ਹਨ ਅਤੇ ਐੱਪ ਰਾਹੀਂ ਪੀ. ਬੀ. ਐੱਸ. ਕੇ. ਨਾਲ ਕਾਉਂਸਲਿੰਗ ਸੈਸ਼ਨ ਬੁੱਕ ਕਰ ਸਕਦੇ ਹਨ। ਮਿਸ਼ਨ ਨੇ ਕਈ ਖੇਤਰੀ ਭਾਸ਼ਾਵਾਂ ਨੂੰ ਸ਼ਾਮਲ ਕਰਦੇ ਹੋਏ ਐਪ ਵਿਚ ਹੋਰ ਜ਼ਿਆਦਾ ਕਾਰਜਸ਼ੀਲਤਾ ਨੂੰ ਜੋੜ ਰਿਹਾ ਹੈ। ਕੌਂਸਲੇਟ ਜਨਰਲ ਨੇ ਭਾਰਤੀ ਕਾਮਿਆਂ ਤੋਂ ਪੀ. ਬੀ. ਐੱਸ. ਕੇ. ਮੋਬਾਈਲ ਐਪ ਅਤੇ ਇਸ ਦੇ ਟੋਲ-ਫ੍ਰੀ ਨੰਬਰ 80046342 ਜ਼ਰੀਏ ਕਿਸੇ ਵੀ ਸਹਾਇਤਾ ਲਈ ਵਣਜ ਦੂਤਘਰ ਨਾਲ ਜੁੜੇ ਰਹਿਣ ਦਾ ਜ਼ਿਕਰ ਕੀਤਾ। ਸੰਕਟ ਵਿਚ ਪਏ ਲੋਕ PBSK.dubai@mea.gov.in 'ਤੇ ਆਪਣੇ ਸਵਾਲਾਂ ਨੂੰ ਈ-ਮੇਲ ਕਰ ਸਕਦੇ ਹਨ।
ਇਹ ਵੀ ਪੜੋ - 'Mario' ਗੇਮ ਦੀ ਹੋਈ ਨੀਲਾਮੀ, ਮਿਲੇ ਇੰਨੇ ਕਰੋੜ ਰੁਪਏ
ਇਹ ਤਸਵੀਰ https://pbsk.cgidubai.gov.in/ ਵੈੱਬਸਾਈਟ 'ਤੇ ਵੀ ਸਾਂਝੀ ਕੀਤੀ ਗਈ ਹੈ।