ਆਪ ਵਲੰਟੀਅਰ ਦਾ ਔਰਤਾਂ ਨੇ ਚਾੜ੍ਹਿਆ ਕੁਟਾਪਾ, ਪਾੜੇ ਕੱਪੜੇ (ਵੀਡੀਓ)

Saturday, Nov 03, 2018 - 03:03 PM (IST)

ਰਈਆ : ਆਮ ਆਦਮੀ ਪਾਰਟੀ ਦੇ ਇਕ ਆਗੂ ਦੀ ਵੀਰਵਾਰ ਸਵੇਰੇ ਕੁਝ ਔਰਤਾਂ ਵਲੋਂ ਬਿਨ੍ਹਾਂ ਕੱਪੜਿਆਂ ਤੋਂ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਜਾਣਕਾਰੀ ਮੁਤਾਬਕ ਬਾਬਾ ਬਕਾਲਾ ਨਾਲ ਸਬੰਧਤ ਇਹ ਆਗੂ ਪਹਿਲਾਂ ਕਾਂਗਰਸ, ਫਿਰ ਅਕਾਲੀ ਦਲ ਤੇ ਹੁਣ 'ਆਪ' 'ਚ ਵਿਚਰ ਰਿਹਾ ਹੈ। ਉਕਤ ਸਿਆਸੀ ਆਗੂ ਦੀ ਕੁੱਟਮਾਰ ਬਾਰੇ ਭਾਵੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਪਰ ਵੀਡੀਓ 'ਚ ਉਕਤ ਔਰਤਾਂ ਉਸ ਨੂੰ ਚਰਿੱਤਰਹੀਣ ਕਹਿੰਦੀਆਂ ਸੁਣਾਈ ਦਿੰਦੀਆਂ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਬੀਰ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਘੁੱਕਰ ਉਨ੍ਹਾਂ ਦੀ ਪਾਰਟੀ ਦਾ ਹੀ ਆਗੂ ਹੈ। ਉਨ੍ਹਾਂ ਕਿਹਾ ਕਿ ਉਸ ਦੀ ਕੁੱਟਮਾਰ ਜ਼ਮੀਨੀ ਝਗੜੇ ਕਾਰਨ ਕਰਵਾਈ ਗਈ ਹੈ ਜਦਕਿ ਕਿਸੇ ਅਜਿਹੀ ਘਟਨਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਜ਼ਖਮੀ ਹਾਲਤ 'ਚ ਉਕਤ ਆਗੂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਪੁਲਸ ਥਾਣਾ ਬਿਆਸ 'ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। 


author

Baljeet Kaur

Content Editor

Related News