ਪ੍ਰਧਾਨ ਮੰਤਰੀ ਸੰਘਰਸ਼ ਦੌਰਾਨ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗ ਮੁਆਵਜ਼ਾ ਦੇਣ : ਲੱਖੋਵਾਲ

Friday, Nov 19, 2021 - 04:26 PM (IST)

ਪ੍ਰਧਾਨ ਮੰਤਰੀ ਸੰਘਰਸ਼ ਦੌਰਾਨ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗ ਮੁਆਵਜ਼ਾ ਦੇਣ : ਲੱਖੋਵਾਲ

ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀਬਾੜੀ ਦੇ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਵਾਲਾ ਫੈਸਲਾ ਦੇਰ ਆਏ ਦਰੁਸਤ ਆਏ ਵਾਲਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਜੋ ਸੰਘਰਸ਼ ਵਿੱਢਿਆ ਗਿਆ, ਉਸ ਦੌਰਾਨ ਸਾਡਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਲੱਖੋਵਾਲ ਨੇ ਕਿਹਾ ਕਿ ਮਾਲੀ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ ਪਰ ਜਾਨੀ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਦੋਲਨ ਦੌਰਾਨ, ਜੋ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਤੋਂ ਫੌਰੀ ਤੌਰ ’ਤੇ ਮੁਆਫ਼ੀ ਮੰਗਣ ਅਤੇ ਨਾਲ ਹੀ ਸਬੰਧਿਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਲੱਖੋਵਾਲ ਨੇ ਕਿਹਾ ਕਿ ਫਸਲਾਂ ’ਤੇ ਐੱਮ. ਐੱਸ. ਪੀ. ਕਾਨੂੰਨ ਅਜੇ ਬਾਕੀ ਹੈ ਜਿਸ ਲਈ ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਕਾਲੇ ਕਾਨੂੰਨਾਂ ਸਬੰਧੀ ਖੁਸ਼ੀਆਂ ਕੁਝ ਸਮਾਂ ਰੁਕ ਕੇ ਮਨਾਵਾਂਗੇ ਪਰ ਜਦੋਂ ਤੱਕ ਸਰਕਾਰ ਐੱਮ. ਐੱਸ. ਪੀ. ਕਾਲਾ ਕਾਨੂੰਨ ਲਾਗੂ ਨਹੀਂ ਕਰਦੀ, ਉਦੋਂ ਤੱਕ ਕਿਸਾਨੀ ਸੰਘਰਸ਼ ’ਤੇ ਮੋਰਚਾ ਜਾਰੀ ਰਹੇਗਾ।

ਇਹ ਵੀ ਪੜ੍ਹੋ : ਮਜੀਠੀਆ ਦੀ ਪਟੀਸ਼ਨ ਹਜ਼ਾਰਾਂ-ਕਰੋੜਾਂ ਦੇ ਡਰੱਗ ਮਾਮਲੇ ਨੂੰ ਲਟਕਾਉਣ ਦਾ ਯਤਨ : ਭਗਵੰਤ ਮਾਨ

ਲੱਖੋਵਾਲ ਨੇ ਕਿਹਾ ਕਿ 26 ਤਰੀਕ ਨੂੰ ਕਿਸਾਨੀ ਮੋਰਚੇ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਜਦੋਂ ਪੂਰਨ ਤੌਰ ’ਤੇ ਕਾਨੂੰਨ ਰੱਦ ਹੋ ਜਾਣ ਅਤੇ ਸਾਰੀਆਂ ਮੰਗਾਂ ਮੰਨੇ ਜਾਣ ਦਾ ਐਲਾਨ ਹੋ ਜਾਵੇਗਾ ਫਿਰ ਡੰਕੇ ਦੀ ਚੋਟ ’ਤੇ ਖੁਸ਼ੀ ਮਨਾਉਂਦਿਆਂ ਮੋਰਚਾ ਜਿੱਤ ਵਾਪਸ ਪਰਤਾਂਗੇ।

ਇਹ ਵੀ ਪੜ੍ਹੋ : ਕਾਲੇ ਕਾਨੂੰਨ ਰੱਦ ਹੋਣ ‘ਤੇ ਬਾਬਾ ਬਕਾਲਾ ਸਾਹਿਬ ’ਚ ਖੁਸ਼ੀ ਦਾ ਮਾਹੌਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 

 


author

Anuradha

Content Editor

Related News