‘ਆਪਣਾ ਪੰਜਾਬ ਪਾਰਟੀ’ ਨੇ ਖੋਲ੍ਹਿਆ ਪਿਟਾਰਾ, ਜਾਰੀ ਕੀਤਾ ਚੋਣ ਮੈਨੀਫੈਸਟੋ (ਵੀਡੀਓ)

01/28/2017 7:04:30 PM

ਗੁਰਦਾਸਪੁਰ (ਦੀਪਕ) : ਆਪਣਾ ਪੰਜਾਬ ਪਾਰਟੀ ਵੱਲੋਂ ਸ਼ਨੀਵਾਰ  ਨੂੰ ਗੁਰਦਾਸਪੁਰ ਦੇ ਹੋਟਲ ਵਿਚ ਪਾਰਟੀ ਦਾ ਮੈਨੀਫੈਸਟੋ ਰਿਲੀਜ਼ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਮੈਨੀਫੈਸਟੋ ਰਿਲੀਜ਼ ਕਰਦੇ ਹੋਏ ਦੱਸਿਆ ਕਿ ਮੈਨੀਫੈਸਟੋ ਵਿਚ ਜਾਰੀ ਕੀਤਾ ਗਿਆ ਹੈ ਕਿ ਜਨਤਾ ਦੀ ਆਰਥਿਕ ਸਿਹਤ ਨੂੰ ਸੁਧਾਰਨਾ, ਕਰਜ਼ੇ ''ਚੋਂ ਕੱਢ ਕੇ ਸਵੈ ਨਿਰਭਰ ਬਣਾਉਣਾ, ਨਸ਼ਾ, ਮਾਫੀਆ ਰਾਜ ਤੇ ਕੁਰੱਪਸ਼ਨ ਦਾ ਜੜ੍ਹੋਂ ਖਾਤਮਾ ਕਰਨਾ, ਨੌਜਵਾਨਾਂ ਨੂੰ ਢੁੱਕਵਾਂ ਰੋਜ਼ਗਾਰ ਦੇਣਾ, ਖੇਤੀ ਨੂੰ ਲਾਹੇਵੰਦ ਬਣਾ ਕੇ ਢੁੱਕਵੀਂ ਐੱਮ.ਐੱਸ.ਪੀ ਦਿਵਾਉਣਾ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣਾ, ਚੁਸਤ-ਦਰੁਸਤ ਸਾਸ਼ਨ ਦੇਣਾ, ਪੁਲਸ ਪ੍ਰਸ਼ਾਸਨ ਦੀ ਥਾਂ ਪੁਲਸ ਦੀ ਲੋਕਾਂ ਪ੍ਰਤੀ ਜਵਾਬਦੇਹੀ ਵਧਾਉਣਾ, ਜਨ ਲੋਕ ਪਾਲ ਲਾਉਣਾ ਤੇ ਸਿਟੀਜਨ ਚਾਰਟਰ ਬਣਾਉਣਾ, ਵਧਦੀਆਂ ਕੀਮਤਾਂ ਨੂੰ ਠੱਲ•ਪਾਉਣਾ, 12ਵੀਂ ਤੱਕ ਲਾਜ਼ਮੀ ਤੇ ਮੁਫਤ ਸਿੱਖਿਆ ਦੇਣਾ, ਪੱਛੜੀਆਂ ਜਮਾਤ, ਕਮਜ਼ੋਰ ਵਰਗਾਂ, ਨਾਰੀਆਂ, ਬਜ਼ੁਰਗਾਂ, ਭੂਤਪੂਰਵ ਸੈਨਿਕਾਂ ਲਈ ਬਿਹਤਰ ਸਹੂਲਤਾਂ ਦੇਣਾ ਅਤੇ ਪੰਜਾਬ ਦੇ ਹੱਕ ਵਿਚ ਪਾਣੀਆਂ ਦਾ ਫੈਸਲਾ ਦਿਵਾਉਣ ਲਈ ਆਪਣਾ ਪੰਜਾਬ ਪਾਰਟੀ ਵਚਨਬੱਧ ਹੈ।  
ਛੋਟੇਪੁਰ ਨੇ ਅੱਗੇ ਦੱਸਿਆ ਕਿ ਇਹ ਮਨੋਰਥ ਪੱਤਰ ਸ਼ਹਿਰੀ ਤੇ ਪੇਂਡੂ ਵਿਕਾਸ ਕਰਨਾ, ਬੰਦ ਸਨਅਤਾਂ ਨੂੰ ਚਾਲੂ ਕਰਨਾਂ, 2000 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣਾ, ਛੇਵੀਂ ਜਮਾਤ ਤੋਂ ਕਿੱਤਾ ਸਿਖਲਾਈ ਦੀ ਲਾਜ਼ਮੀ ਸ਼ੁਰੂਆਤ, ਪਿੰਡਾਂ ਸ਼ਹਿਰਾਂ ਦੇ ਸਕੂਲਾਂ ਦੀ ਡਿਜੀਟਲਾਈਜੇਸ਼ਨ, ਹਰ ਸਕੂਲ ਵਿਚ ਕੰਪਿਊਟਰ ਤੇ ਵਾਈ ਫਾਈ ਲਾਉਣਾ, ਗਰਭਵਤੀ ਔਰਤਾਂ ਨੂੰ ਕੇਂਦਰੀ ਸਰਕਾਰ ਵਲੋਂ ਮਿਲੀ ਸਹਾਇਤਾ ਤੋਂ 2000 ਰੁਪਏ ਵੱਧ ਦੇਣਾ, ਵਿਧਵਾਵਾਂ ਤੇ ਦੁਖਿਆਰੀਆਂ ਲਈ 5000 ਪ੍ਰਤੀ ਮਹੀਨਾ ਪੈਨਸ਼ਨ, ਸੀਨੀਅਰ ਸਿਟੀਜਨਾਂ ਤੇ ਅਪੰਗਾਂ ਲਈ 2500 ਮਾਸਿਕ ਸਹਾਇਤਾ, ਨੰਬਰਦਾਰਾਂ, ਸਰਪੰਚਾਂ, ਚੌਂਕੀਦਾਰਾਂ ਤੇ ਮਿੱਡ ਡੇ ਮੀਲ ਦੇ ਰਸੋਈਆਂ ਨੂੰ 5000 ਰੁਪਏ ਮਹੀਨਾਂ ਦੇਣ ਦਾ ਵਾਅਦਾ ਕੀਤਾ ਗਿਆ ਹੈ। ਮਨਰੇਗਾ ਕਾਮਿਆਂ ਦੀ ਉਜਰਤ 300 ਰੁਪਏ ਰੋਜ਼ਾਨਾ ਤੇ ਸਾਲ ਵਿਚ 300 ਦਿਨ ਰੋਜ਼ਗਾਰ ਯਕੀਨੀ ਹੋਵੇਗਾ। ਹਰ ਨਾਗਰਿਕ ਲਈ ਸਿਹਤ ਸੇਵਾਵਾਂ ਦੀ ਖੁਦ ਪਹੁੰਚ 3-5 ਮਿੰਟ ਵਿਚ ਐਂਬੂਲੈਸ, ਜ਼ਰੂਰਤ ਪੈਣ ਤੇ ਹੈਲੀਕਾਪਟਰ ਐਂਬੂਲੈਸ, ਹਰ ਜ਼ਿਲੇ ਵਿਚ ਪੀ.ਜੀ.ਆਈ ਪੱਧਰ ਦਾ ਹਸਪਤਾਲ, ਐਕਸੀਡੈਂਟ ਖੇਤਰਾਂ ਵਿਚ ਸਪਾਈਨਲ ਕੇਅਰ ਸੈਂਟਰ, ਐਕਸੀਡੈਂਟ ਰਿਸਪੌਂਸ ਟੀਮਾਂ ਸਭ ਲਈ ਜ਼ਰੂਰੀ ਬੀਮਾ ਕਰਵਾਉਣ ਲਈ, ਕਮਜ਼ੋਰ ਵਰਗਾਂ ਲਈ ਇਕ ਲੱਖ ਤੱਕ ਦੇ ਬੀਮੇ ਦੀ ਕਿਸ਼ਤ ਸਰਕਾਰ ਦੇਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਨਸ਼ਾਖੋਰੀ ਤਿੰਨ ਹਫਤੇ ਵਿਚ ਖਤਮ ਕੀਤੀ ਜਾਵੇਗੀ। ਨਸ਼ੇ ਦੇ ਵਪਾਰੀਆਂ, ਸਟੋਰਾਂ ਤੇ ਵੰਡਣ ਵਾਲਿਆਂ ਨੂੰ ਜੇਲਾਂ ਵਿਚ ਡੱਕਿਆ ਜਾਵੇਗਾ। ਕਚਹਿਰੀਆਂ ਦੇ ਪੁਰਾਣੇ ਕੇਸਾਂ ਦੇ ਛੇਤੀ ਨਿਪਟਾਰੇ ਲਈ ਹੋਰ ਜ਼ਿਆਦਾ ਜੱਜ ਤੇ ਫਾਸਟ ਟ੍ਰੈਕ ਕੋਰਟਾਂ ਨੂੰ ਸਥਾਪਿਤ ਕੀਤਾ ਜਾਵੇਗਾ, ਪੁਲਸ ਉੱਪਰ ਰਾਜਨੀਤੀ ਪ੍ਰਭਾਵ ਖਤਮ ਹੋਵੇਗਾ। ਭ੍ਰਿਸ਼ਟਾਚਾਰੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਟ੍ਰੈਫਿਕ ਸਿਸਟਮ ਵਿਚ ਸੁਧਾਰਿਆ ਜਾਵੇਗਾ।


Gurminder Singh

Content Editor

Related News