ਯੂਕ੍ਰੇਨ ’ਚੋਂ ਘਰ ਪਰਤਿਆ ਸ਼ੇਰਪੁਰ ਦਾ ਅਨੁਰਾਗ ਸਿੰਗਲਾ, ਬਿਆਨ ਕੀਤਾ ਜੰਗ ਦਾ ਭਿਆਨਕ ਮੰਜ਼ਰ
Saturday, Mar 05, 2022 - 09:22 PM (IST)
ਸ਼ੇਰਪੁਰ/ਸੰਗਰੂਰ (ਵਿਜੈ ਸਿੰਗਲਾ)-ਰੂਸ ਤੇ ਯੂਕ੍ਰੇਨ ਵਿਚਾਲੇ ਲੱਗੀ ਜੰਗ ਤੋਂ ਬਾਅਦ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਕਰਨ ਗਏ ਯੂਕ੍ਰੇਨ ’ਚ ਭਾਰਤੀ ਵਿਦਿਆਰਥੀਆਂ ਦੇ ਵੱਡੀ ਗਿਣਤੀ ’ਚ ਫਸ ਜਾਣ ਨਾਲ ਮਾਪਿਆਂ ਦੀ ਚਿੰਤਾ ਵਧੀ ਹੋਈ ਸੀ। ਕੇਂਦਰ ਸਰਕਾਰ ਵੱਲੋਂ ਮਿਸ਼ਨ ਗੰਗਾ ਤਹਿਤ ਸ਼ੁਰੂ ਕੀਤੀਆਂ ਉਡਾਣਾਂ ਰਾਹੀਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੂੰ ਸਹੀ ਸਲਾਮਤ ਆਪਣੇ ਵਤਨ ਵਾਪਸ ਲਿਆਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਕਸਬਾ ਸ਼ੇਰਪੁਰ ਦੇ ਅਨੁਰਾਗ ਸਿੰਗਲਾ ਪੁੱਤਰ ਭਾਰਤ ਭੂਸ਼ਣ ਸਿੰਗਲਾ ਨੇ ਵਤਨ ਵਾਪਸੀ ਕਰ ਲਈ ਹੈ। ਅਨੁਰਾਗ ਸਿੰਗਲਾ ਦਾ ਸਵਾਗਤ ਕਰਨ ਲਈ ਉਸ ਦੀ ਭੈਣ ਸਮਰਿਧੀ ਸਿੰਗਲਾ ਤੇ ਪਿਤਾ ਭਾਰਤ ਭੂਸ਼ਣ ਸਿੰਗਲਾ ਦਿੱਲੀ ਵਿਖੇ ਏਅਰਪੋਰਟ ’ਤੇ ਪੁੱਜੇ। ਜਿੱਥੇ ਉਨ੍ਹਾਂ ਅਨੁਰਾਗ ਸਿੰਗਲਾ ਦੇ ਵਤਨ ਵਾਪਸ ਆਉਣ ਦੀ ਖੁਸ਼ੀ ’ਚ ਕੇਕ ਕੱਟਿਆ ਅਤੇ ਉਨ੍ਹਾਂ ਦੇ ਨਾਲ ਆਏ ਬੱਚਿਆਂ ਨਾਲ ਵੀ ਖ਼ੁਸ਼ੀ ਸਾਂਝੀ ਕੀਤੀ। ਸ਼ੇਰਪੁਰ ਵਿਖੇ ਪੁੱਜਣ ’ਤੇ ਅਨੁਰਾਗ ਸਿੰਗਲਾ ਨੇ ਦੱਸਿਆ ਕਿ ਯੂਕ੍ਰੇਨ ਦੇ ਸ਼ਹਿਰ ਕੀਵ ਵਿਖੇ ਅੱਜ ਵੀ ਹਾਲਾਤ ਅਤਿ ਤਰਸਯੋਗ ਬਣੇ ਹੋਏ ਹਨ ਅਤੇ ਆਏ ਦਿਨ ਬੰਬਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ : ਭਾਰਤੀਆਂ ਦੀ ਮਦਦ ਲਈ ਪੋਲੈਂਡ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਦਿਆਰਥੀਆਂ ਤੋਂ ਜਾਣੇ ਯੂਕ੍ਰੇਨ ਦੇ ਹਾਲਾਤ
ਅਨੁਰਾਗ ਸਿੰਗਲਾ ਨੇ ਦੱਸਿਆ ਕਿ ਉਹ 1 ਮਾਰਚ ਨੂੰ ਯੂਕ੍ਰੇਨ ਤੋਂ ਚੱਲੇ ਸਨ ਅਤੇ ਅੱਜ ਸਵੇਰੇ ਅੱਠ ਵਜੇ ਉਹ ਦਿੱਲੀ ਏਅਰਪੋਰਟ ’ਤੇ ਪੁੱਜੇ ਹਨ । ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰਕੇ ਮਿਸ਼ਨ ਗੰਗਾ ਤਹਿਤ ਭਾਰਤ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਬੱਚਿਆਂ ਨੂੰ ਵਤਨ ਵਾਪਸੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਸਵਾਗਤ ਕਰਨ ਲਈ ਕੇਂਦਰੀ ਮੰਤਰੀ ਪੁੱਜੇ ਹੋਏ ਸਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਆਗੂ ਜਾਂ ਮੰਤਰੀ ਉੱਥੇ ਨਹੀਂ ਪੁੱਜਿਆ। ਅਨੁਰਾਗ ਸਿੰਗਲਾ ਦੇ ਪਿਤਾ ਭਾਰਤ ਭੂਸ਼ਣ ਸਿੰਗਲਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਮਿਸ਼ਨ ਗੰਗਾ ਤਹਿਤ ਦੇਸ਼ ਦੇ ਕੋਨੇ-ਕੋਨੇ ’ਚੋਂ ਵਿਦਿਆਰਥੀਆਂ ਨੂੰ ਵਾਪਸ ਉਨ੍ਹਾਂ ਦੇ ਵਤਨ ਲਿਆਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ । ਅਨੁਰਾਗ ਸਿੰਗਲਾ ਦੇ ਵਾਪਸ ਸ਼ੇਰਪੁਰ ਪੁੱਜਣ ’ਤੇ ਉਨ੍ਹਾਂ ਦੇ ਪਰਿਵਾਰ ’ਚ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਗੱਲ ਜ਼ਿਕਰਯੋਗ ਹੈ ਕਿ ਅਨੁਰਾਗ ਸਿੰਗਲਾ ਯੂਕ੍ਰੇਨ ਵਿਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ।
ਇਹ ਵੀ ਪੜ੍ਹੋ : ਰੂਸੀ ਫ਼ੌਜ ਵੱਲੋਂ ਬੰਧਕ ਬਣਾਏ ਆਦਮਪੁਰ ਦੇ ਵਿਦਿਆਰਥੀਆਂ ਦੇ ਆਏ ਫੋਨ, ਦੱਸੀਆਂ ਦਿਲ ਹਲੂਣ ਦੇਣ ਵਾਲੀਆਂ ਗੱਲਾਂ