ਗਰੀਬਾਂ ਦੀ ਕਣਕ ''ਚ ਕਰੋੜਾਂ ਦੇ ਘਪਲੇ ''ਤੇ ਐਂਟੀ ਕਰਪਸ਼ਨ ਮੋਰਚਾ ਵਲੋਂ ਸੰਘਰਸ਼ ਦਾ ਐਲਾਨ

Monday, Nov 30, 2020 - 02:43 PM (IST)

ਅੰਮ੍ਰਿਤਸਰ ( ਇੰਦਰਜੀਤ/ਟੋਡਰਮਲ) : ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ ਹੇਠ ਦਿੱਤੀ ਜਾਣ ਵਾਲੀ ਦੋ ਰੁਪਏ ਕਿੱਲੋ ਦੀ ਕਣਕ ਦੇ ਵੰਡ ਨੂੰ ਲੈ ਕੇ ਪੈਦਾ ਹੋਏ ਹੰਗਾਮੇ 'ਚ ਐਂਟੀ ਕਰਪਸ਼ਨ ਮੋਰਚਾ ਨੇ ਇਸ ਘਪਲੇ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ 'ਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਦਾ ਕੋਈ ਠੋਸ ਨਤੀਜਾ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ 'ਚ ਇਹ ਸੰਘਰਸ਼ ਪੰਜਾਬ ਪੱਧਰ ਤੱਕ ਪਹੁੰਚ ਜਾਵੇਗਾ। ਉੱਧਰ ਵਾਲਮੀਕ ਭਾਈਚਾਰੇ  ਦੇ 11 ਵੱਡੇ ਸੰਗਠਨਾਂ ਨੇ ਵੀ ਸਮਰਥਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਮਾਮਲੇ 'ਚ ਜ਼ਿਲ੍ਹਾ ਫੂਡ ਸਪਲਾਈ ਮਹਿਕਮੇ ਦੀ ਕੰਟਰੋਲਰ ਮੈਡਮ ਜਸਜੀਤ ਕੌਰ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਡਿਪੂ ਹੋਲਡਰ ਅਤੇ ਹੋਰ ਸੰਗਠਨਾਂ ਦੇ ਲੋਕਾਂ ਨਾਲ ਜਲਦੀ ਹੀ ਮੀਟਿੰਗ ਕਰਕੇ ਇਸਦਾ ਹੱਲ ਕੱਢ ਕੇ ਇਨਸਾਫ਼ ਦੇਣਗੇ।

ਇਹ ਵੀ ਪੜ੍ਹੋ : 'ਮਨਪ੍ਰੀਤ ਬਾਦਲ ਨੂੰ ਕਾਰੋਬਾਰੀਆਂ ਨੇ ਖੂਬ ਸੁਣਾਈਆਂ ਖਰੀਆਂ-ਖੋਟੀਆਂ'

ਇਹ ਸੀ ਮਾਮਲਾ 
ਐਤਵਾਰ ਨੂੰ ਆਲ ਇੰਡੀਆ ਐਂਟੀ ਕਰਪਸ਼ਨ ਮੋਰਚਾ ਦੀ ਸ਼ਕਤੀ ਨਗਰ 'ਚ ਹੋਈ ਮੀਟਿੰਗ 'ਚ ਮੋਰਚੇ ਦੇ ਕਾਰਜਕਾਰੀ ਮੈਂਬਰਾਂ 'ਚ ਮੁੱਖ ਚਰਚਾ ਦਾ ਵਿਸ਼ਾ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭਗਤ ਨਾਲ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਡਿਪੂ ਹੋਲਡਰਾਂ ਨੂੰ ਸਰਕਾਰੀ ਗੋਦਾਮ ਤੋਂ ਹੀ ਤੋਲ ਵਿੱਚ ਘੱਟ ਆਉਣ ਦਾ ਸੇ। ਇਸ ਵਿੱਚ 3 ਤੋਂ 4 ਫ਼ੀਸਦੀ ਤੱਕ ਅਨਾਜ ਸ਼ਰੇਆਮ ਘੱਟ ਦਿੱਤਾ ਜਾ ਰਿਹਾ ਹੈ। ਡਿਪੂ ਹੋਲਡਰਾਂ ਵਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਮੀਟਿੰਗ 'ਚ ਇਸ ਗੱਲ 'ਤੇ ਡੂੰਘਾ ਰੋਸ ਪ੍ਰਗਟ ਕੀਤਾ ਗਿਆ ਕਿ ਨੇਤਾਵਾਂ ਦੇ ਖ਼ਾਸਮਖਾਸ ਡਿਪੂ ਹੋਲਡਰਾਂ ਤੋਂ ਵੱਖਰੇ ਤੌਰ 'ਤੇ ਮਹੀਨਾ ਮੰਗ ਰਹੇ ਹਨ। ਇਸ 'ਚ 3 ਮਹੀਨੇ ਦੀ ਫਿਰੌਤੀ ਦੀ ਕਿਸ਼ਤ ਦਿੱਤੀ ਜਾ ਚੁੱਕੀ ਹੈ। ਵੱਡੀ ਗੱਲ ਹੈ ਕਿ ਅੱਗੇ ਤੋਂ ਨੇਤਾਵਾਂ ਦੇ ਚਹੇਤੇ ਨੂੰ ਪੈਸਾ ਬੰਦ ਕੀਤੇ ਜਾਣ ਉੱਤੇ ਡਿਪੂ ਰੱਦ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ, ਉੱਧਰ ਦੂਜੇ ਪਾਸੇ ਡਿਪੂ ਹੋਲਡਰਾਂ ਸਰਕਾਰੀ ਅਨਾਜ 'ਚ ਮਿਲਣ ਵਾਲੀ ਕਣਕ ਦੀਆਂ ਬੋਰੀਆਂ ਵੀ ਪਾਣੀ ਨਾਲ ਭਿੱਜੀ ਹੋਈ ਹੁੰਦੀ ਹੈ। ਪਾਣੀ ਦਾ ਤੋਲ ਕਣਕ ਨੂੰ ਹੋਰ ਘੱਟ ਕਰਕੇ ਗਰੀਬ ਲੋਕਾਂ ਅਤੇ ਡਿਪੂ ਹੋਲਡਰਾਂ ਦੀ ਵੱਖ ਤੌਰ 'ਤੇ ਕਮਰ ਤੋੜ ਰਿਹਾ ਹੈ। ਮੋਰਚਾ ਦੇ ਸੰਚਾਲਕ ਮਹੰਤ ਬਾਬਾ ਰਮੇਸ਼ਾਨੰਦ ਸਰਸਵਤੀ ਨੇ ਕਿਹਾ ਹੈ ਕਿ ਸਾਡਾ ਭਾਰਤ ਜੁਗਾਂ-ਜੁਗਾਂ ਤੋਂ ਦਾਨਵੀਰ ਦੇਸ਼ ਹੈ। ਪੰਜਾਬ 'ਚ ਦਿਨ ਤਿਉਹਾਰਾਂ 'ਤੇ ਮੁਫ਼ਤ ਲੰਗਰ ਅਤੇ ਛਬੀਲਾਂ ਲਗਾਉਣ ਦੀ ਪ੍ਰਥਾ ਹੈ। ਕੁਝ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨੇ ਇਸਨੂੰ ਆਪਣੀ ਜਾਗੀਰ ਸਮਝ ਕੇ ਸ਼ਰੇਆਮ ਤੋਲ 'ਚ ਘੱਟ ਕਣਕ ਦੇਣ ਦੀ ਹਿੰਮਤ ਕੀਤੀ ਹੈ ਅਤੇ ਨਾਲ ਹੀ ਧਮਕੀ ਦਿੱਤੀ ਜਾ ਰਹੀ ਹੈ ਕਿ ਮਾਲ ਇੰਨਾ ਹੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਗੰਭੀਰ ਮੰਜਰ ਉਨ੍ਹਾਂ ਨੇ ਕਦੇ ਨਹੀਂ ਵੇਖਿਆ।  ਲੰਬੇ ਸਮੇ ਤੋਂ ਹੇਰਾਫੇਰੀ ਕਰ ਰਹੇ ਲੋਕਾਂ 'ਤੇ ਐੱਫ. ਆਈ. ਆਰ. ਦਰਜ ਹੋਣ ਦੇ ਨਾਲ ਹੀ ਇਸ ਮਾਮਲੇ ਦੀ ਈ. ਡੀ. (ਇਨਫੋਰਸਮੈਂਟ ਡਾਇਰੈਕਟਰੇਟ)  ਵਰਗੀ ਸੰਸਥਾ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀ ਜਾਣੀ ਚਾਹੀਦੀ। ਦੂਜੇ ਪਾਸੇ ਨੇਤਾ ਦੇ ਚਹੇਤਿਆਂ ਵਲੋਂ ਗਰੀਬ ਡਿਪੂ ਹੋਲਡਰ ਤੋਂ ਲਈ ਗਏ ਪੈਸੇ ਦੇ ਬਾਰੇ 'ਚ ਸਰਸਵਤੀ ਨੇ ਕਿਹਾ ਕਿ ਇਨਸਾਫ਼ ਮੁਤਾਬਕ ਇਸਦੇ ਲਈ 3 ਮਹੀਨੇ ਦੇ ਫਿਰੌਤੀ ਦੇ ਰੂਪ 'ਚ ਦਿੱਤੀ ਗਈ ਰਕਮ 2 ਫ਼ੀਸਦੀ ਮਹੀਨਾ ਵਿਆਜ ਦੇ ਨਾਲ ਵਾਪਸ ਦਿਵਾਈ ਜਾਵੇ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਇਕਤਰਫ਼ਾ ਫੈਸਲਾ ਦਿੱਤਾ : ਜਾਖੜ

11 ਵਾਲਮੀਕਿ ਭਾਈਚਾਰੇ ਦੇ ਸੰਗਠਨਾਂ ਨੇ ਕੀਤਾ ਸਮਰਥਨ 
ਗਰੀਬਾਂ ਨੂੰ ਭਾਰ 'ਚ ਘੱਟ ਦਿੱਤੇ ਜਾਣ ਵਾਲੇ ਅਨਾਜ ਨੂੰ ਲੈ ਕੇ ਵਾਲਮੀਕ ਭਾਈਚਾਰੇ ਦੇ 11 ਸੰਗਠਨਾਂ ਨੇ ਸਮੂਹਿਕ ਤੌਰ 'ਤੇ ਕਿਹਾ ਹੈ ਕਿ ਉਹ ਇਸ ਮਹਿਕਮੇ ਦੇ ਲੋਕਾਂ ਦੀ ਘਪਲੇਬਾਜ਼ੀ ਖ਼ਿਲਾਫ ਪੀੜਤ ਲੋਕਾਂ ਦਾ ਸਾਥ ਦੇਣਗੇ। 

ਇਹ ਵੀ ਪੜ੍ਹੋ :ਦੁਖ਼ਦ ਖ਼ਬਰ: ਦਿੱਲੀ ਮੋਰਚੇ 'ਚ ਸੰਘਰਸ਼ ਕਰਦਿਆਂ ਸਮਰਾਲਾ ਦੇ ਕਿਸਾਨ ਦੀ ਮੌਤ

 


Anuradha

Content Editor

Related News