ਮੋਗਾ ’ਚ ਇਕ ਹੋਰ ਸੈਕਸ ਸਕੈਂਡਲ ਆਇਆ ਸਾਹਮਣੇ, ਰਸੂਖ਼ਦਾਰਾਂ ਦੀਆਂ ਵੀਡੀਓ ਬਣਾ ਬਲੈਕਮੇਲਿੰਗ ਕਰ ਠੱਗੇ ‘ਲੱਖਾਂ’

Tuesday, Dec 27, 2022 - 12:16 AM (IST)

ਮੋਗਾ ’ਚ ਇਕ ਹੋਰ ਸੈਕਸ ਸਕੈਂਡਲ ਆਇਆ ਸਾਹਮਣੇ, ਰਸੂਖ਼ਦਾਰਾਂ ਦੀਆਂ ਵੀਡੀਓ ਬਣਾ ਬਲੈਕਮੇਲਿੰਗ ਕਰ ਠੱਗੇ ‘ਲੱਖਾਂ’

ਮੋਗਾ (ਗੋਪੀ ਰਾਊਕੇ, ਆਜ਼ਾਦ) : ਮੋਗਾ ਜ਼ਿਲ੍ਹੇ ’ਚ ਇਕ ਹੋਰ ਸੈਕਸ ਸਕੈਂਡਲ ਸਾਹਮਣੇ ਆਇਆ ਹੈ, ਜਿਸ ’ਚ ਪੀੜਤਾ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਦੇ ਕੇ ਵੱਡੇ ਖੁਲਾਸੇ ਕੀਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਰੈਕੇਟ ’ਚ ਜੁੜੀਆਂ ਕੁਝ ਕਥਿਤ ਔਰਤਾਂ ਨੇ ਰਸੂਖਦਾਰਾਂ ਨੂੰ ਪਹਿਲਾਂ ਆਪਣੇ ‘ਚੁੰਗਲ’ ਵਿਚ ਅਜਿਹਾ ਫ਼ਸਾਇਆ ਕਿ ਫ਼ਿਰ ਉਨ੍ਹਾਂ ਦੀਆਂ ਕੈਮਰੇ ਰਾਹੀਂ ਨਗਨ ਵੀਡੀਓ ਬਣਾ ਕੇ ਬਲੈਕਮੇਲਿੰਗ ਕਰਦਿਆਂ ‘ਲੱਖਾਂ’ ਰੁਪਏ ਠੱਗੇ ਹਨ। ਛੇ ਮਹੀਨੇ ਪਹਿਲਾਂ ਵਾਪਰੀ ਇਸ ਘਟਨਾ ਦੀ ਪੀੜਤਾ ਨੇ ਲੰਮਾ ਸਮਾਂ ਡੂੰਘੀ ਮਾਨਸਿਕ ਪ੍ਰੇਸ਼ਾਨੀ ਝੱਲੀ ਅਤੇ ਆਖਿਰਕਾਰ ਉਸ ਨੂੰ ਹੁਣ ਪੁਲਸ ਪ੍ਰਸ਼ਾਸਨ ਕੋਲ ਪੁੱਜ ਕੇ ਸ਼ਿਕਾਇਤ ਕਰਨੀ ਪਈ ਹੈ ਕਿਉਂਕਿ ਪੀੜਤਾਂ ਦੀਆਂ ਵੀਡੀਓਜ਼ ਅਤੇ ਅਸ਼ਲੀਲ ਫੋਟੋਆਂ ਵੀ ਇਸ ਰੈਕੇਟ ਨੂੰ ਚਲਾ ਰਹੇ ਕਥਿਤ ਲੋਕਾਂ ਨੇ ਵਾਇਰਲ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਮੁਫ਼ਤ ਬਿਜਲੀ ਸਕੀਮ : ਕਿਰਾਏਦਾਰਾਂ ਤੋਂ ਬਿਜਲੀ ਦੇ ਪੈਸੇ ਵਸੂਲਣ ਵਾਲੇ ਮਕਾਨ ਮਾਲਕਾਂ ਨੂੰ ਦੇਣਾ ਪਵੇਗਾ ‘ਪੂਰਾ ਬਿੱਲ’

ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਮਾਮਲੇ ਦੀ ਜਾਂਚ ਡੀ.ਐੱਸ.ਪੀ. ਸਿਟੀ ਗੁਰਸ਼ਰਨਜੀਤ ਸਿੰਘ ਨੂੰ ਦਿੱਤੀ ਹੈ, ਜਿਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ। ‘ਜਗ ਬਾਣੀ’ ਕੋਲ ਉਸ ਸ਼ਿਕਾਇਤ ਪੱਤਰ ਦੀ ਕਾਪੀ ਹੈ, ਜਿਸ ’ਚ ਪੀੜਤਾ ਨੇ ਦੋਸ਼ ਲਗਾਇਆ ਕਿ ਉਹ ਜ਼ਿਲ੍ਹੇ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ ਅਤੇ ਕੁਝ ਸਮਾਂ ਪਹਿਲਾਂ ਸ਼ਹਿਰ ਰਹਿਣ ਲੱਗ ਪਈ ਅਤੇ ਇਸੇ ਦੌਰਾਨ ਹੀ ਉਸ ਦੀ ਦੋਸਤੀ ਇਕ ਔਰਤ ਨਾਲ ਹੋ ਗਈ ਅਤੇ ਲੰਘੀ 12 ਜੂਨ ਨੂੰ ਉਹ ਮੈਨੂੰ ਇਕ ਹੋਰ ਆਪਣੀ ਸਹੇਲੀ ਦੇ ਘਰ ਲੈ ਗਈ ਅਤੇ ਇਸ ਸਮੇਂ ਉਕਤ ਦੋਹਾਂ ਨੇ ਮੈਨੂੰ ਮੇਰੀਆਂ ਕੁਝ ਸਮਾਂ ਪਹਿਲਾਂ ਕਥਿਤ ਤੌਰ ’ਤੇ ਨਹਾਉਣ ਵੇਲੇ ਖਿੱਚੀਆਂ ਫੋਟੋਆਂ ਦਿਖਾ ਕੇ ਬਲੈਕਮੇਲੰਗ ਕਰਨਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : CM ਭਗਵੰਤ ਮਾਨ ਪਹੁੰਚੇ ਦਿੱਲੀ, ‘ਵੀਰ ਬਾਲ ਦਿਵਸ’ ਮੌਕੇ ਇਤਿਹਾਸਕ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ

ਪੀੜਤਾ ਨੇ ਦੋਸ਼ ਲਗਾਇਆ ਕਿ ਇਹ ਫੋਟੋਆਂ ਵੀ ਉਨ੍ਹਾਂ ਵੱਲੋਂ ਪਹਿਲਾਂ ਬਾਥਰੂਮ ਵਿਚ ਖੁਫ਼ੀਆ ਕੈਮਰਾ ਲਗਾ ਕੇ ਖਿੱਚੀਆਂ ਸਨ। ਪੀੜਤਾ ਨੇ ਕਿਹਾ ਕਿ ਫੋਟੋਆਂ ਦੇਖਣ ਮਗਰੋਂ ਉਹ ਡਰ ਗਈ ਅਤੇ ਉਕਤ ਔਰਤਾਂ ਦੇ ਝਾਂਸੇ ਵਿਚ ਆ ਗਈ। ਪੀੜਤਾ ਨੇ ਕਿਹਾ ਕਿ ਇਸ ਮਗਰੋਂ ਉਨ੍ਹਾ ਕਿਹਾ ਕਿ ਤੈਨੂੰ ਕਿਸੇ ਰਸੂਖਦਾਰ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣੇ ਪੈਣਗੇ, ਨਹੀਂ ਤੇਰੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਜਾਣਗੀਆਂ। ਪੀੜਤਾ ਨੇ ਇਸ ਮਗਰੋਂ ਉਨ੍ਹਾਂ ਮੇਰੀਆਂ ਅਤੇ ਕਥਿਤ ਇਕ ਰਸੂਖਦਾਰ ਵਿਅਕਤੀ ਦੀਆਂ ਵੀਡੀਓ ਅਤੇ ਫੋਟੋਆਂ ਵੀ ਖੁਫ਼ੀਆਂ ਕੈਮਰੇ ਰਾਹੀਂ ਬਣਾ ਲਈਆਂ। ਪੀੜਤਾ ਨੇ ਦੋਸ਼ ਲਗਾਇਆ ਕਿ ਕਥਿਤ ਔਰਤਾਂ ਨੇ ਮੇਰੀਆਂ ਵੀਡੀਓਜ਼ ਅਤੇ ਫੋਟੋਆਂ ਵੀ ਵਾਇਰਲ ਕਰ ਦਿੱਤੀਆਂ, ਜਦਕਿ ਉਨ੍ਹਾਂ ਨੇ ਮੋਟੀ ਰਕਮ ਦੀ ਵਸੂਲੀ ਵੀ ਕੀਤੀ। ਪੀੜਤਾ ਨੇ ਕਿਹਾ ਕਿ ਇਥੇ ਬਸ ਨਹੀਂ ਇਸ ਮਗਰੋਂ ਵੀ ਮੇਰੇ ਵਿਰੁੱਧ ਝੁਠੀਆਂ ਦਰਖਾਸਤਾਂ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਉਸਨੂੰ ਇਨਸਾਫ਼ ਦਿੱਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ : ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ

ਪਰਦੇ ਪਿੱਛੇ ਰਹਿ ਕੇ ਰਸੂਖਦਾਰਾਂ ਦੀਆਂ ਵੀਡੀਓ ਬਣਾਉਣ ਵਾਲੇ ਜ਼ਿੰਮੇਵਾਰਾਂ ਦੇ ਨਾਂ ਵੀ ਆਉਣ ਸਾਹਮਣੇ

ਪੀੜਤਾ ਨੇ ਕਿਹਾ ਕਿ ਉਨ੍ਹਾਂ ਦੀ ਮਹਿਲਾ ਮਿੱਤਰ ਰਹੀਆਂ ਔਰਤਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਇਕੱਲੇ ਅੰਜਾਮ ਨਹੀਂ ਦਿੱਤਾ ਸਗੋਂ ਪਰਦੇ ਪਿੱਛੇ ਰਹਿ ਕੇ ਕਈ ਲੋਕ ਇਸ ਰੈਕੇਟ ’ਚ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੇ ਰਸੂਖਦਾਰ ਲੋਕਾਂ ਨਾਲ ਆਪਣੀਆਂ ਕਥਿਤ ਨਿੱਜੀ ਕਿੜ੍ਹਾਂ ਕੱਢਣ ਲਈ ਉਸ ਨੂੰ ਵਰਤਿਆ ਹੈ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਵਿਸ਼ੇਸ਼ ਟੀਮ ਬਣਾ ਕੇ ਕਰਵਾਉਣ ਤਾਂ ਸਹੀ ਸੱਚਾਈ ਸਾਹਮਣੇ ਆ ਸਕਦੀ ਹੈ। ਪੀੜਤਾ ਦਾ ਦੋਸ਼ ਹੈ ਕਿ ਉਸ ਦੀ ਕਾਰਵਾਈ ਕਰਨ ਦੀ ਬਜਾਏ ਪੁਲਸ ਵੱਲੋਂ ਕਥਿਤ ਤੌਰ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆਂ ਜਾ ਰਿਹਾ ਹੈ।

ਕਈ ‘ਠੱਗੇ’ ਲੋਕ ਬਦਨਾਮੀ ਡਰੋਂ ਹੋਏ ‘ਚੁੱਪ’

‘ਜਗ ਬਾਣੀ’ ਨੂੰ ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੇ ਵੇਰਵਿਆਂ ਵਿਚ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਇਸ ਰੈਕੇਟ ਦੀ ਲਪੇਟ ਵਿਚ ਮੋਗਾ ਜ਼ਿਲ੍ਹੇ ਹੀ ਨਹੀਂ ਬਲਕਿ ਨਾਲ ਲੱਗਦੇ ਜ਼ਿਲ੍ਹਿਆਂ ਦੇ ਵੱਡੇ ਰਸੂਖਦਾਰ ਵੀ ਆ ਚੁੱਕੇ ਹਨ ਪਰ ਕਥਿਤ ਬਦਨਾਮੀ ਦੇ ਡਰੋਂ ‘ਠੱਗੀ’ ਦਾ ਸ਼ਿਕਾਰ ਹੋਏ ਲੋਕ ‘ਚੁੱਪ’ ਹੋ ਗਏ ਹਨ।

ਕੀ ਕਹਿਣਾ ਹੈ ਪੁਲਸ ਅਧਿਕਾਰੀਆਂ ਦਾ

ਇਸੇ ਦੌਰਾਨ ਹੀ ਵਾਰ-ਵਾਰ ਸੰਪਰਕ ਕਰਨ ’ਤੇ ਜਦੋਂ ਜਾਂਚ ਅਧਿਕਾਰੀ ਡੀ. ਐੱਸ. ਪੀ. ਸਿਟੀ ਗੁਰਸ਼ਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਪਰ ਸ਼ਿਕਾਇਤਕਰਤਾ ਔਰਤ ਵਾਰ-ਵਾਰ ਸੱਦੇ ਜਾਣ ਦੇ ਬਾਵਜੂਦ ਵੀ ਬਿਆਨ ਦਰਜ ਕਰਵਾਉਣ ਨਹੀਂ ਆ ਰਹੀ, ਜਿਸ ਕਰ ਕੇ ਮਾਮਲੇ ਦੀ ਪੜਤਾਲ ਅਜੇ ਚੱਲਦੀ ਹੈ।
 


author

Manoj

Content Editor

Related News