ਇਕ ਹੋਰ ਪਾਕਿਸਤਾਨੀ ਕੁੜੀ ਬਣੇਗੀ ਭਾਰਤ ਦੀ ਨੂੰਹ! ਫੇਸਬੁੱਕ ''ਤੇ ਪੰਜਾਬੀ ਮੁੰਡੇ ਨਾਲ ਹੋਇਆ ਪਿਆਰ

Wednesday, Dec 13, 2023 - 06:04 AM (IST)

ਇਕ ਹੋਰ ਪਾਕਿਸਤਾਨੀ ਕੁੜੀ ਬਣੇਗੀ ਭਾਰਤ ਦੀ ਨੂੰਹ! ਫੇਸਬੁੱਕ ''ਤੇ ਪੰਜਾਬੀ ਮੁੰਡੇ ਨਾਲ ਹੋਇਆ ਪਿਆਰ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੀ ਇਕ ਕੁੜੀ ਨੂੰ ਫੇਸਬੁੱਕ ’ਤੇ ਭਾਰਤ ਦੇ ਇਕ ਨੌਜਵਾਨ ਨਾਲ ਪਿਆਰ ਹੋ ਗਿਆ ਹੈ, ਜਿਸ ਨੇ ਵਿਆਹ ਕਰਵਾਉਣ ਲਈ ਭਾਰਤ ਆਉਣ ਲਈ ਪਾਕਿਸਤਾਨ ਸਰਕਾਰ ਨੂੰ ਵੀਜ਼ੇ ਲਈ ਅਰਜ਼ੀ ਦਿੱਤੀ ਹੈ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਪ੍ਰੇਮ ਕਹਾਣੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਠਿਆਲੀ ਦੇ ਰਹਿਣ ਵਾਲੇ ਭਾਰਤੀ ਨੌਜਵਾਨ ਸੋਨੂੰ ਮਸੀਹ ਅਤੇ ਪਾਕਿਸਤਾਨੀ ਕੁੜੀ ਮਾਰੀਆ ਬੀਬੀ ਦੀ ਹੈ। ਇਹ ਦੋਵੇਂ ਪ੍ਰੇਮੀ ਦੋਵੇਂ ਦੇਸ਼ਾਂ ਦੇ ਵੀਜ਼ਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਹਨ। ਮਾਰੀਆ ਬੀਬੀ ਨੇ ਵੀਜ਼ੇ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਉਹ ਭਾਰਤ ਆ ਕੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਸਠਿਆਲੀ ’ਚ ਵਿਆਹ ਕਰਵਾਉਣਾ ਚਾਹੁੰਦੀ ਹੈ। ਮਾਰੀਆ ਬੀਬੀ ਅਤੇ ਸੋਨੂੰ ਮਸੀਹ ਦੀ ਮੁਲਾਕਾਤ ਤਕਰੀਬਨ 4 ਸਾਲ ਪਹਿਲਾਂ ਫੇਸਬੁੱਕ ’ਤੇ ਹੋਈ ਸੀ ਅਤੇ ਉਹ ਈਸਾਈ ਭਾਈਚਾਰੇ ਨਾਲ ਸਬੰਧਤ ਸਨ।

ਇਹ ਖ਼ਬਰ ਵੀ ਪੜ੍ਹੋ - ਮੁੰਬਈ ਪੁਲਸ ਨੇ ਜਲੰਧਰ 'ਚ ਲਾਇਆ ਡੇਰਾ, ਨਾਮੀ ਲੋਕਾਂ ਦੇ ਫੁੱਲੇ ਹੱਥ-ਪੈਰ, ਜਾਣੋ ਕੀ ਹੈ ਪੂਰਾ ਮਾਮਲਾ

ਸਮਾਜ ਸੇਵਕ ਕਰ ਰਿਹੈ ਮਦਦ

ਇਕ ਸਮਾਜ ਸੇਵਕ ਮਕਬੂਲ ਚੌਧਰੀ ਵਾਸੀ ਕਾਦੀਆਂ ਪਿਛਲੇ ਸਮੇਂ ’ਚ ਕਈ ਲੋਕਾਂ ਨੂੰ ਮਿਲਾਉਣ ’ਚ ਸਫ਼ਲ ਹੋਇਆ ਹੈ। ਇਸ ਮਾਮਲੇ ’ਚ ਵੀ ਉਹ ਦੋਵਾਂ ਦੀ ਮਦਦ ਕਰ ਰਿਹਾ ਹੈ। ਮਕਬੂਲ ਚੌਧਰੀ ਨੂੰ ਉਮੀਦ ਹੈ ਕਿ ਮਾਰੀਆ ਬੀਬੀ ਜਲਦੀ ਹੀ ਭਾਰਤ ’ਚ ਸੋਨੂੰ ਮਸੀਹ ਨਾਲ ਵਿਆਹ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News