ਕਿਸਾਨ ਅੰਦੋਲਨ ਵਿਚਾਲੇ ਇਕ ਹੋਰ ਮੌਤ, ਅੱਥਰੂ ਗੈਸ ਦੇ ਗੋਲੇ ਦਾ ਸ਼ਿਕਾਰ ਹੋਇਆ ਸੀ ਜੀਰਾ ਸਿੰਘ

Thursday, Mar 14, 2024 - 08:12 AM (IST)

ਕਿਸਾਨ ਅੰਦੋਲਨ ਵਿਚਾਲੇ ਇਕ ਹੋਰ ਮੌਤ, ਅੱਥਰੂ ਗੈਸ ਦੇ ਗੋਲੇ ਦਾ ਸ਼ਿਕਾਰ ਹੋਇਆ ਸੀ ਜੀਰਾ ਸਿੰਘ

ਫਿਰੋਜ਼ਪੁਰ: ਕਿਸਾਨ ਅੰਦੋਲਨ ਵਿਚਾਲੇ ਇਕ ਹੋਰ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਦਾ ਇਕ ਮਜ਼ਦੂਰ ਕਿਸਾਨ ਦੀ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਦੀ ਲਪੇਟ ਵਿਚ ਆ ਗਿਆ ਸੀ, ਬੀਤੇ ਦਿਨੀਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਕਿਸਾਨ ਮਜ਼ਦੂਰ ਦੀ ਪਛਾਣ ਜੀਰਾ ਸਿੰਘ ਵਾਸੀ ਪਿੰਡ ਆਸਿਫ਼ ਵਾਲਾ ਵਜੋਂ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - Breaking News: ਖ਼ੂਨ ਹੋਇਆ ਪਾਣੀ! ਛੋਟੇ ਭਰਾ ਨੇ ਵੱਡੇ ਦਾ ਵੱਢ ਦਿੱਤਾ ਗਲਾ, ਦਿੱਤੀ ਦਰਦਨਾਕ ਮੌਤ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੇ ਜ਼ੋਨ ਮੱਲਾਂਵਾਲਾ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦੇ ਐਲਾਨ ’ਤੇ ਪਿੰਡ ਆਸਿਫ਼ ਵਾਲਾ ਤੋਂ ਵੱਡਾ ਜਥਾ 11 ਫ਼ਰਵਰੀ ਨੂੰ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ। ਇਸ ਵਿਚ ਗ਼ਰੀਬ ਮਜ਼ਦੂਰ ਜੀਰਾ ਸਿੰਘ ਆਸਿਫ਼ ਵਾਲਾ ਵੀ ਸ਼ਾਮਲ ਹੋਇਆ ਸੀ। ਜੱਥਾ ਜਦੋਂ 13 ਫ਼ਰਵਰੀ ਨੂੰ ਸ਼ੰਭੂ ਬੈਰੀਅਰ ’ਤੇ ਪਹੁੰਚਿਆ ਤਾਂ ਹਰਿਆਣਾ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨੂੰ ਅੱਗੇ ਤੋਂ ਵੱਧਣ ਰੋਕਣ ਲਈ ਧੂੰਏਂ ਵਾਲੇ ਗੋਲੇ ਸੁਟੇ, ਜਿਸ ਵਿਚ ਹੋਰ ਅਨੇਕਾਂ ਕਿਸਾਨਾਂ-ਮਜ਼ਦੂਰਾਂ ਦੇ ਨਾਲ ਜੀਰਾ ਸਿੰਘ ਵੀ ਇਨ੍ਹਾਂ ਗੋਲਿਆਂ ਦਾ ਸ਼ਿਕਾਰ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - ਟਰੈਕਟਰ ’ਤੇ ਸਟੰਟ ਕਰਨਾ ਨੌਜਵਾਨ ਨੂੰ ਪਿਆ ਭਾਰੀ, ਵਾਇਰਲ ਵੀਡੀਓ ਦੇਖ ਘਰ ਜਾ ਪਹੁੰਚੀ ਪੁਲਸ, ਕੀਤਾ ਜ਼ਬਤ (ਵੀਡੀਓ)

ਉਨ੍ਹਾਂ ਦੱਸਿਆ ਕਿ ਅੱਥਰੂ ਗੈਸ ਦੇ ਗੋਲਿਆਂ ਦਾ ਧੂਆਂ ਚੜ੍ਹਣ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਗਈ। ਉਸ ਦੀ ਸਿਹਤ ਦਿਨੋ ਦਿਨ ਵਿਗੜਦੀ ਗਈ। ਉਸ ਨੂੰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਨੂੰ ਮੰਗ ਕੀਤੀ ਕਿ ਜੀਰਾ ਸਿੰਘ ਦੇ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News