ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧੀਆਂ, ਇਕ ਹੋਰ ਚਾਰਜਸ਼ੀਟ ਦਾਇਰ

Thursday, Mar 01, 2018 - 08:28 AM (IST)

ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧੀਆਂ, ਇਕ ਹੋਰ ਚਾਰਜਸ਼ੀਟ ਦਾਇਰ

ਪੰਚਕੁਲਾ (ਇੰਟ)  - ਸਾਧਵੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਜੇਲ ਦੀ ਹਵਾ ਖਾ ਰਹੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਇਕ ਹੋਰ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਰਾਮ ਰਹੀਮ ਅਤੇ ਦੋ ਡਾਕਟਰਾਂ ਦੇ ਖਿਲਾਫ ਡੇਰੇ ਦੇ ਖਿਲਾਫ 400 ਭਗਤਾਂ ਨੂੰ ਕਥਿਤ ਤੌਰ 'ਤੇ ਨਿਪੁੰਸਕ ਬਣਾਉਣ ਦੇ ਮਾਮਲੇ 'ਚ ਸੀ. ਬੀ. ਆਈ. ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਹਾਈਕੋਰਟ ਦੇ ਜੱਜ ਆਰ. ਕੇ. ਜੈਨ ਦੀ ਅਦਾਲਤ 'ਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਸੀ. ਬੀ. ਆਈ. ਦੇ ਵਕੀਲ ਸੁਮਿਤ ਗੋਇਲ ਨੇ ਇਹ ਜਾਣਕਾਰੀ ਦਿੱਤੀ ਹੈ। ਰਾਮ ਰਹੀਮ ਖਿਲਾਫ ਇਹ ਚਾਰਜਸ਼ੀਟ ਪੰਚਕੁਲਾ ਦੀ ਸੀ. ਬੀ. ਆਈ. ਅਦਾਲਤ 'ਚ ਦਾਇਰ ਕੀਤੀ ਗਈ ਹੈ।


Related News